ਪਟਿਆਲਾ (ਬਲਜਿੰਦਰ) : ਪੰਜਾਬ 'ਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਲਗਾਤਦਾਰ ਜਾਰੀ ਹੈ। ਪਟਿਆਲਾ ਜ਼ਿਲ੍ਹੇ 'ਚ 8 ਵਿਧਾਨ ਸਭਾ ਖੇਤਰ ਹਨ-ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਸਮਾਣਾ, ਸ਼ੁਤਰਾਣਾ, ਘਨੌਰ, ਸਨੌਰ, ਰਾਜਪੁਰਾ ਅਤੇ ਨਾਭਾ। ਪਟਿਆਲਾ 'ਚ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੇ ਹਨ, ਜਦੋਂ ਕਿ ਸ਼ਹਿਰੀ ਸੀਟ ਤੋਂ ਦਿੱਗਜ਼ ਆਗੂ ਕੈਪਟਨ ਅਮਰਿੰਦਰ ਸਿੰਘ ਪਿੱਛੇ ਚੱਲ ਰਹੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਤੀਜੇ ਨੰਬਰ 'ਤੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਦੀ ਪ੍ਰੈੱਸ ਕਾਨਫਰੰਸ, ਜਾਣੋ ਕੀ ਬੋਲੇ
ਇਸ ਦੇ ਨਾਲ ਹੀ ਸਮਾਣਾ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਘਨੌਰ ਤੋਂ ਅਕਾਲੀ ਦਲ ਦੇ ਕੱਦਵਾਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਦਿਹਾਤੀ ਤੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰ ਦੇ ਪੁੱਤਰ ਮੋਹਿਤ ਮਹਿੰਦਰਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਣੇ ਹੋਰ ਆਗੂ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ।
ਇਹ ਵੀ ਪੜ੍ਹੋ : ਵਿਧਾਇਕਾਂ ਦੇ ਟੁੱਟਣ ਦਾ ਡਰ : ਨਤੀਜਿਆਂ ਦੇ ਦਿਨ ਚੁਣਾਵੀ ਸੂਬਿਆਂ 'ਚ ਮੌਜੂਦ ਰਹਿਣਗੇ ਕਾਂਗਰਸ ਦੇ ਆਬਜ਼ਰਵਰ
ਇੱਥੇ 8 ਵਿਧਾਨ ਸਭ ਹਲਕਿਆਂ 'ਚੋਂ 102 ਉਮੀਦਵਾਰ ਚੋਣ ਮੈਦਾਨ 'ਚ ਹਨ। ਹੁਣ ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤਾਜ ਕਿਸ ਦੇ ਸਿਰ ਸਜੇਗਾ ਅਤੇ ਕਿਸ ਨੂੰ ਹਾਰ ਮਿਲੇਗੀ।
ਜਾਣੋ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਤੇ ਪਾਰਟੀ ਅੱਗੇ
ਪਟਿਆਲਾ ਦਿਹਾਤੀ ਤੋਂ ਕਾਂਗਰਸ 4 ਸੀਟਾਂ, ਆਮ ਆਦਮੀ ਪਾਰਟੀ 3 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਸੀਟ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਤੀਜੇ ਨੰਬਰ 'ਤੇ
ਪਟਿਆਲਾ ਦੀਆਂ ਅੱਠ ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਪੂਰਬੀ ਹਲਕੇ ’ਚ ਹਾਰੇ ਨਵਜੋਤ ਸਿੰਘ ਸਿੱਧੂ, ‘ਆਪ’ ਦੀ ਜੀਵਨ ਜੋਤ ਕੌਰ ਜੇਤੂ ਕਰਾਰ
NEXT STORY