ਮੋਹਾਲੀ (ਨਿਆਮੀਆਂ) : ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕਰਕੇ ਸਾਰੇ 'ਬੂਥ ਲੈਵਲ ਅਫਸਰ' (ਬੀ. ਐੱਲ. ਓਜ਼) ਨੂੰ ਛੁੱਟੀ ਵਾਲੇ ਦਿਨ 5 ਤੇ 6 ਅਕਤੂਬਰ ਨੂੰ ਆਪਣੇ ਸਬੰਧਿਤ ਬੂਥਾਂ 'ਤੇ ਹਾਜ਼ਰ ਰਹਿਣ ਅਤੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਤਹਿਤ ਵੋਟਰਾਂ ਦੀ ਪੜਤਾਲ ਕਰਨ ਲਈ ਕਿਹਾ ਹੈ। ਇਸ ਸਬੰਧੀ ਜਾਰੀ ਪੱਤਰ 'ਚ ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਮੁੱਖ ਚੋਣ ਅਫਸਰ ਪੰਜਾਬ ਨੇ 3 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਇਸ ਦੌਰਾਨ ਉਨ੍ਹਾਂ ਹਦਾਇਤਾਂ ਕੀਤੀਆਂ ਕਿ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ 'ਚ ਲੱਗੇ ਸਾਰੇ ਅਧਿਕਾਰੀ 'ਤੇ ਮੁਲਾਜ਼ਮ ਇਸ ਕੰਮ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਸਮਰਪਣ ਨਾਲ ਕੰਮ ਕਰਨ। ਗਿਰੀਸ਼ ਦਿਆਲਨ ਨੇ ਆਪਣੇ ਪੱਤਰ 'ਚ ਸਾਰੇ ਅਧਿਕਾਰੀਆਂ ਨੂੰ ਸੰਜੀਦਗੀ ਨਾਲ ਵੋਟਰਾਂ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਬੀ. ਐੱਲ. ਓਜ਼ 5-6 ਅਕਤੂਬਰ ਨੂੰ ਆਪਣੇ ਸਬੰਧਿਤ ਬੂਥਾਂ 'ਤੇ ਹਾਜ਼ਰ ਰਹਿਣ। ਇਸ ਦੌਰਾਨ ਉਹ ਵੋਟਰਾਂ ਦੀ ਮੁਕੰਮਲ ਜਾਣਕਾਰੀ ਹਾਸਲ ਕਰਨਗੇ। ਜ਼ਿਲਾ ਚੋਣ ਅਫਸਰ ਨੇ ਸਾਰੇ ਏ. ਸੀ. ਆਰ. ਓਜ਼ ਅਤੇ ਸੁਪਰਵਾਈਜ਼ਰਾਂ ਨੂੰ ਸਖਤੀ ਨਾਲ ਆਖਿਆ ਕਿ ਇਹ ਕੰਮ ਛੇਤੀ ਮੁਕੰਮਲ ਹੋਵੇ।
ਕੈਪਟਨ-ਖੱਟੜ ਸਰਕਾਰਾਂ ਨਾਲ ਸੁਖਬੀਰ ਦਾ ਪੈ ਗਿਆ ਪੇਚਾ!
NEXT STORY