ਲੁਧਿਆਣਾ, (ਜ.ਬ.)- ਜੀ. ਟੀ. ਰੋਡ ਅਮਲਤਾਸ ਕੋਲ ਸਥਿਤ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇਖਣ ਆਏ ਕਾਰ ਸਵਾਰ ਦੋ ਲਡ਼ਕੇ ਮਹਾਰਾਜਾ ਰਣਜੀਤ ਸਿੰਘ ਖੁੱਖਰੀ ਚੋਰੀ ਕਰ ਕੇ ਭੱਜ ਗਏ। ਲਡ਼ਕਿਆਂ ਦੀ ਹਰਕਤ ਕੈਮਰੇ ’ਚ ਕੈਦ ਹੋ ਗਈ ਹੈ। ਪਤਾ ਚਲਦੇ ਹੀ ਮਿਊਜ਼ੀਅਮ ਦੇ ਪ੍ਰਬੰਧਕਾਂ ਨੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਜਾਂਚ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਦੇ ਕਲਰਕ ਸੂਬੇਦਾਰ ਮੇੇਜਰ ਧਰਮਪਾਲ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਸੂਬੇਦਾਰ ਮੇਜਰ ਧਰਮਪਾਲ ਨੇ ਦੱਸਿਆ ਕਿ 6 ਫਰਵਰੀ ਨੂੰ ਸ਼ਾਮ ਕਰੀਬ 4 ਵਜੇ ਦੋ ਕਲੀਨਸ਼ੇਵ ਲਡ਼ਕੇ ਮਿਊਜ਼ੀਅਮ ਦੇਖਣ ਆਏ। ਲਡ਼ਕਿਆਂ ਨੇ ਕਾਰ ਪਾਰ ਕਰ ਕੇ ਖਿਡ਼ਕੀ ਤੋਂ ਟਿਕਟ ਲਈ ਕੁਝ ਹੀ ਮਿੰਟਾਂ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ। ਜਦੋਂ ਕੈਮਰੇ ’ਚ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਦੀਵਾਰ ਤੋਂ ਲਾਈ ਗਈ ਖੁੱਖਰੀ ਨੂੰ ਬਡ਼ੀ ਮੁਸ਼ਕਿਲ ਨਾਲ ਲਾਹਿਆ, ਜਦੋੋਂ ਖਡ਼ਾਕਾ ਸੁਣ ਕੇ ਸਕਿਓਰਿਟੀ ਗਾਰਡ ਅੰਦਰ ਗਿਆ ਤਾਂ ਉਹ ਬਹਾਨੇ ਨਾਲ ਫੋਟੋ ਖਿੱਚਣ ਲੱਗੇ। ਉਸਦੇ ਵਾਪਸ ਜਾਂਦੇ ਹੀ ਲਡ਼ਕੇ ਨੇ ਖੁੱਖਰੀ ਲਾਹੀ ਅਤੇ ਉਸ ਨੂੰ ਕੋਟ ’ਚ ਲੁਕੋ ਲਿਆ। ਸਬ ਇੰਸਪੈਕਟਰ ਜਗਦੇਵ ਸਿੰਘ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਾਹਰ ਲੱਗੇ ਕੈਮਰੇ ’ਚ ਕਾਰ ਦਾ ਨੰਬਰ ਪਤਾ ਕਰਨ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟਿਕ-ਟਾਕ ਨੇ ਨੌਜਵਾਨ ਪੀੜੀ ਨੂੰ ਕੀਤਾ ਦਿਸ਼ਾਹੀਣ, ਹੁਣ ਬੱਚੇ ਵੀ ਹੋ ਰਹੇ ਨੇ ਇਸ ਦਾ ਸ਼ਿਕਾਰ
NEXT STORY