ਅੰਮ੍ਰਿਤਸਰ (ਪੁਰੀ) — ਵੇਅਰ ਹਾਊਸ 'ਚ ਕਣਕ ਨੂੰ ਪਾਣੀ ਦੇਣ ਦੇ ਮਾਮਲੇ 'ਚ 2 ਸਤੰਬਰ ਤੋਂ ਲੱਗੀ 11 ਮੈਂਬਰੀ ਜਾਂਚ ਟੀਮ ਨੂੰ ਰਿਪੋਰਟ ਸਮੇਤ ਚੰਡੀਗੜ੍ਹ ਤਲਬ ਕਰ ਲਿਆ ਗਿਆ ਹੈ। ਇਸ ਸੰਬੰਧੀ ਪਹਿਲਾਂ ਵੇਅਰ ਹਾਊਸ ਦੇ ਮੈਨੇਜਰ 2 ਹੋਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜਾਂਚ ਪੜਤਾਲ ਕਰ ਰਹੀ ਟੀਮ, ਜਿਸ ਦੇ ਚੰਡੀਗੜ੍ਹ ਹੈਡ ਆਫਿਸ ਦੇ ਉੱਚ ਅਧਿਕਾਰੀ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ ਤੇ ਅੰਮ੍ਰਿਤਸਰ ਅਧਿਕਾਰੀਆਂ ਦੀ ਟੀਮ ਬਣਾ ਕੇ ਜਾਂਚ-ਪੜਤਾਲ ਕਰਵਾਈ ਜਾ ਰਹੀ ਸੀ, ਕਿ ਰਿਪੋਰਟ ਸਮੇਤ ਚੰਡੀਗੜ੍ਹ ਤਲਬ ਕੀਤੇ ਜਾਣ ਨਾਲ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਟੀਮ ਨੇ ਜਿਥੇ ਪਾਰਦਰਸ਼ਤਾਂ ਦੇ ਨਾਲ ਰਿਪੋਰਟ ਤਿਆਰ ਕਰਨ ਦਾ ਦਾਅਵਾ ਕੀਤਾ, ਉਥੇ ਸੂਤਰਾਂ ਮੁਤਾਬਕ ਚੰਡੀਗੜ੍ਹ ਪਹੁੰਚ ਰਹੀਆਂ ਰਿਪੋਰਟਾਂ ਦੇ ਨਾਲ ਰਿਪੋਰਟ ਮੇਲ ਵੀ ਨਹੀਂ ਖਾ ਰਹੀ।
ਸੂਤਰਾਂ ਮੁਤਾਬਕ ਚੰਡੀਗੜ੍ਹ 'ਚ ਇਹ ਜਾਣਕਾਰੀ ਪਹੁੰਚੀ ਸੀ ਕਿ ਛੇਹਰਟਾ ਸਥਿਤ 9 ਨੰਬਰ ਗੋਦਾਮ 'ਚ 16 ਨੰਬਰ ਚੱਕੇ 'ਚ 1 ਹਜ਼ਾਰ ਦੇ ਕਰੀਬ ਅਜਿਹੀ ਕਣਕ ਦੀਆਂ ਬੋਰੀਆਂ ਮਿਲੀਆਂ , ਜਿਨ੍ਹਾਂ ਦਾ ਭਾਰ 5 ਤੋਂ 10 ਕਿਲੋ ਘੱਟ ਪਾਇਆ ਗਿਆ ਸੀ। ਜ਼ਿਲਾ ਅਧਿਕਾਰੀ ਕਰਨਦੀਪ ਸਿੰਘ ਨੇ ਕਿਹਾ ਕਿ 11 ਮੈਂਬਰੀ ਟੀਮ ਵਲੋਂ ਰਿਪੋਰਟ ਤਿਆਰ ਕਰਕੇ ਮੁੱਖ ਦਫਤਰ ਨੂੰ ਸੌਂਪੀ ਜਾ ਰਹੀ ਹੈ। ਐੱਮ. ਡੀ. ਅਭਿਨਵ ਤ੍ਰਿਖਾ ਵਲੋਂ ਕਿਹਾ ਗਿਆ ਹੈ ਕਿ ਪਹਿਲੇ ਪੜ੍ਹਾਅ ਦੀ ਜਾਂਚ-ਪੜਤਾਲ ਨੂੰ ਖੰਗਾਲਿਆ ਜਾਵੇਗਾ ਤੇ ਇਸ ਤੋਂ ਬਾਅਦ ਹੀ ਅੱਗੇ ਵਾਲੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 2 ਸੰਤਬਰ ਨੂੰ ਛੇਹਰਟਾ ਸਥਿਤ ਵੇਅਰ ਹਾਊਸ 'ਚ ਕਰੀਬ 12 ਲੱਖ ਕਣਕ ਦੀਆਂ ਬੋਰੀਆਂ 'ਚੋਂ ਗੋਦਾਮ ਨੰਬਰ 18, 9 ਤੇ 8 ਨੂੰ ਪਾਣੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਕਾਂਗਰਸ ਦੇ ਸਾਬਕਾ ਮਨਦੀਪ ਸਿੰਘ ਮੰਨਾ ਵਲੋਂ ਇਸ ਮਾਮਲੇ ਨੂੰ ਉਠਾਇਆ ਗਿਆ ਸੀ। ਮੌਕੇ 'ਤੇ ਉੱਚ ਅਧਿਕਾਰੀਆਂ ਕੋਲ ਪਹੁੰਚ ਕੇ ਗੋਦਾਮ ਨੰਬਰ 18 ਦਾ ਤਾਲਾ ਤੁੜਵਾਇਆ ਗਿਆ ਸੀ। ਉਸ ਸਮੇਂ ਤੋਂ ਹੀ ਮੈਨੇਜਰ ਸਮੇਤ ਹੋਰ ਅਧਿਕਾਰੀ ਗੈਰ ਹਾਜ਼ਰ ਪਾਏ ਜਾ ਰਹੇ ਸਨ। ਸਮਝਿਆ ਜਾ ਰਿਹਾ ਸੀ ਕਿ ਕਣਕ ਦੀ ਖਰੀਦ ਦੇ ਸਮੇਂ ਮਿਲੀਭੁਗਤ ਕਾਰਨ ਘੱਟ ਕਣਕ ਵਾਲੀਆਂ ਬੋਰੀਆਂ ਰੱਖਵਾ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦਾ ਭਾਰ ਵਧਾਉਣ ਲਈ ਪਾਣੀ ਦਿੱਤਾ ਜਾ ਰਿਹਾ ਸੀ। ਟੀਮ ਤੇ ਉੱਚ ਅਧਿਕਾਰੀਆਂ ਵਲੋਂ ਪੁਸ਼ਟੀ ਕੀਤੀ ਗਈ ਸੀ ਕਿ 2 ਸੰਤਬਰ ਨੂੰ ਗੋਦਾਮਾਂ 'ਚ ਤਾਜ਼ਾ ਹੀ ਪਾਣੀ ਪਾਇਆ ਗਿਆ ਸੀ, ਜਿਸ ਦੇ ਸੈਂਪਲ ਲੈਣ ਤੋਂ ਬਾਅਦ ਐੱਮ. ਡੀ. ਡਾ. ਅਭਿਨਵ ਤ੍ਰਿਖਾ ਵਲੋਂ 2700 ਮੀਟ੍ਰਿਕ ਟਨ ਕਣਕ ਜੋ 12 ਲੱਖ ਦੇ ਕਰੀਬ ਬੋਰੀਆਂ ਬਣਦੀਆਂ ਹਨ, ਦੀ ਨਮੀ ਤੇ ਭਾਰ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਸੀ।
ਸ਼ਹਿਰ ਦੇ ਸਾਰੇ ਬਾਰ ਅਤੇ ਪੱਬਾਂ 'ਚ ਐਲਕੋਮੀਟਰ ਲਾਉਣ ਦੇ ਹੁਕਮ ਜਾਰੀ
NEXT STORY