ਪਟਿਆਲਾ (ਜੋਸਨ) - ਭਾਖੜਾ ਡੈਮ ਵਿਚ ਪਾਣੀ ਦਾ ਲੈਵਲ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਡੈਮ ਵਿਚ ਇਸ ਵਕਤ ਪਾਣੀ 1660 ਫੁੱਟ 'ਤੇ ਜਾ ਪੁੱਜਾ ਹੈ। ਖਤਰੇ ਦਾ ਨਿਸ਼ਾਨ 1680 ਫੁੱਟ 'ਤੇ ਹੈ। ਇਸ ਵਕਤ ਡੈਮ ਖਤਰੇ ਦੇ ਨਿਸ਼ਾਨ ਤੋਂ ਸਿਰਫ 20 ਫੁੱਟ ਦੂਰ ਹੈ, ਜਿਸ ਨੇ ਬੀ. ਬੀ. ਐੱਮ. ਬੀ. ਮੈਨੇਜਮੈਂਟ ਦੀ ਚਿੰਤਾ ਵਧਾ ਦਿੱਤੀ ਹੈ। ਮਿਲੇ ਅੰਕੜਿਆਂ ਅਨੁਸਾਰ ਡੈਮ ਵਿਚ ਹਰ ਰੋਜ਼ 35000 ਤੋਂ ਵੱਧ ਕਿਊਸਿਕ ਪਾਣੀ ਆ ਰਿਹਾ ਹੈ। ਲੰਘੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1630 ਫੁੱਟ ਸੀ। ਅੱਜ ਇਹ ਪੱਧਰ 1660 ਫੁੱਟ ਹੈ। ਪਿਛਲੇ ਸਾਲ ਨਾਲੋਂ ਡੈਮ ਵਿਚ ਪਾਣੀ ਦਾ ਪੱਧਰ 30 ਫੁੱਟ ਉੱਪਰ ਪਹੁੰਚ ਗਿਆ ਹੈ । ਇਸ ਨਾਲ ਹੀ ਇਸ ਵਾਰ ਡੈਮ ਵਿਚ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਬੀ. ਬੀ. ਐੱਮ. ਬੀ. ਮੈਨੇਜਮੈਂਟ ਨੇ ਉਧਰੋਂ ਪਾਣੀ ਜ਼ਿਆਦਾ ਆÀੁਂਦਾ ਦੇਖ ਕੇ ਪਾਣੀ ਨੂੰ ਡਿਸਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਡੈਮ ਵਿਚੋਂ ਇਸ ਵਕਤ ਹਰ ਰੋਜ਼ ਤਕਰੀਬਨ 24000 ਕਿਊਸਿਕ ਪਾਣੀ ਡਿਸਚਾਰਜ ਕੀਤਾ ਜਾ ਰਿਹਾ ਹੈ।
ਪਤੀ ਤੇ ਜਿਠਾਣੀ ਦੀਆਂ ਵਧੀਕੀਆਂ ਤੋਂ ਤੰਗ ਵਿਆਹੁਤਾ ਦੀ ਮੌਤ
NEXT STORY