ਡੇਰਾਬੱਸੀ (ਅਨਿਲ) - ਆਸ-ਪਾਸ ਦੇ ਸੂਬਿਆਂ ਦੀਆਂ ਪਹਾੜੀਆਂ 'ਤੇ ਪਏ ਭਾਰੀ ਮੀਂਹ ਨਾਲ ਘੱਗਰ ਨਦੀ 'ਚ 22 ਹਜ਼ਾਰ ਕਿਊਸਿਕ ਪਾਣੀ ਅਚਾਨਕ ਆ ਗਿਆ, ਜੋ ਮੁਬਾਰਕਪੁਰ ਨਦੀ 'ਚ ਬਣਾਏ ਕਾਜ਼ਵੇਅ ਦੇ ਉਪਰੋਂ ਟੱਪ ਗਿਆ, ਜਦਕਿ ਘੱਗਰ ਨਦੀ ਕਿਨਾਰੇ ਬਣੀਆਂ ਝੌਂਪੜੀਆਂ ਵਿਚ ਪਾਣੀ ਦਾਖਲ ਹੋ ਗਿਆ। ਕਾਜ਼ਵੇਅ ਦੇ ਉਪਰੋਂ ਵਗ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਇਥੋਂ ਟ੍ਰੈਫਿਕ ਵੀ ਬੰਦ ਰਹੀ। ਕੁਝ ਲੋਕ ਤਾਂ ਪਾਣੀ ਦਾ ਪੱਧਰ ਘਟਣ ਦਾ ਇੰਤਜ਼ਾਰ ਕਰਦੇ ਹੋਏ ਘੱਗਰ 'ਚ ਫੈਲੇ ਪਾਣੀ ਦੇ ਵਹਾਅ ਦਾ ਲੁਤਫ ਲੈਂਦੇ ਹੋਏ ਵੀਡੀਓ ਤੇ ਸੈਲਫੀ ਲੈਂਦੇ ਨਜ਼ਰ ਆਏ।
ਨਹਿਰੀ ਵਿਭਾਗ ਦੇ ਜੇ. ਈ. ਨਿਸ਼ਾਤ ਕੁਮਾਰ ਨੇ ਦੱਸਿਆ ਕਿ ਹਰਿਆਣਾ ਖੇਤਰ 'ਚ ਪੈਂਦੀਆਂ ਪਹਾੜੀਆਂ 'ਤੇ ਭਰਵੀਂ ਬਰਸਾਤ ਕਾਰਨ ਲੰਘੀ 5 ਅਗਸਤ ਨੂੰ 9500 ਕਿਊਸਿਕ ਪਾਣੀ ਆਇਆ ਸੀ ਤੇ ਅੱਜ ਭਰਵੀਂ ਬਰਸਾਤ ਪੈਣ ਨਾਲ 22 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ, ਜਿਸ ਨਾਲ ਮੁਬਾਰਕਪੁਰ ਸਥਿਤ ਘੱਗਰ ਨਦੀ 'ਚ ਬਣਾਏ ਕਾਜ਼ਵੇਅ ਦੇ ਉਪਰੋਂ ਪਾਣੀ ਦਾ ਵਹਾਅ ਹੋਇਆ। ਉਨ੍ਹਾਂ ਦੱਸਿਆ ਕਿ ਘੱਗਰ ਦੇ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਫਿਲਹਾਲ ਪਾਣੀ ਦੇ ਵਹਾਅ ਦਾ ਲਾਂਘਾ ਬਿਲਕੁਲ ਸੁਰੱਖਿਅਤ ਹੈ। ਘੱਗਰ ਨਦੀ ਮਾਈਨਿੰਗ ਹੋਣ ਕਾਰਨ 20-25 ਫੁੱਟ ਡੂੰਘੀ ਹੋ ਗਈ ਹੈ।
ਘੱਗਰ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਕੰਢਿਆਂ 'ਤੇ ਪਿਆ ਲੋਕਾਂ ਦਾ ਸਾਮਾਨ ਰੁੜ੍ਹ ਗਿਆ। ਇਸ ਦੌਰਾਨ ੇਕਾਜ਼ਵੇਅ 'ਤੇ ਪਾਣੀ ਦੇ ਵਹਾਅ ਨੂੰ ਵੇਖਣ ਆਏ ਲੋਕਾਂ ਦੀ ਭੀੜ 'ਚੋਂ ਇਕ ਵਿਅਕਤੀ ਡਰੰਮ ਨੂੰ ਫੜਨ ਲਈ ਘੱਗਰ 'ਚ ਉਤਰ ਗਿਆ, ਲੋਕਾਂ ਨੇ ਮਨ੍ਹਾ ਵੀ ਕੀਤਾ ਪਰ ਉਹ ਨਾ ਰੁਕਿਆ। ਪੁਲਸ ਮੁਲਾਜ਼ਮਾਂ ਤੇ ਸਥਾਨਕ ਲੋਕਾਂ ਨੇ ਉਸਨੂੰ ਭਾਰੀ ਜੱਦੋ- ਜਹਿਦ ਮਗਰੋਂ ਬਹਾਰ ਕੱਢਿਆ। ਇਸ ਦੌਰਾਨ ਉਹ ਫੱਟੜ ਹੋ ਗਿਆ, ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਦੀ ਪਛਾਣ ਭਗਤ ਸਿੰਘ (39) ਵਜੋਂ ਹੋਈ।
ਲਾਸ਼ ਵਾਲੀ ਬੀ. ਐੱਮ. ਡਬਲਿਊ. ਨੂੰ ਪੁਲਸ ਕਰੇਗੀ ਹਾਈਕੋਰਟ 'ਚ ਪੇਸ਼
NEXT STORY