ਫ਼ਰੀਦਕੋਟ (ਜੱਸੀ) - ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਸਬੰਧਤ ਯੁਵਕ ਸੇਵਾਵਾਂ ਵਿਭਾਗ ਵੱਲੋਂ 17ਵਾਂ ਰਾਜ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ' 11 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੁੱਖ ਮੁਕਾਬਲੇ ਲਈ ਅੱਜ ਪਹਿਲਾ ਉਪ ਚੋਣ ਮੁਕਾਬਲਾ ਪੰਡਤ ਦੇਸ਼ ਭਗ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚੀਆਂ ਪੰਜਾਬਣ ਮੁਟਿਆਰਾਂ ਨੇ ਨ੍ਰਿਤ ਕਲਾ, ਸੁਆਲ-ਜੁਆਬ ਰਾਊਂਡ 'ਚ ਆਪਣੀ ਪ੍ਰਤਿਭਾ ਵਿਖਾਈ। ਇਸ ਸਮੇਂ ਮੁੱਖ ਮਹਿਮਾਨ ਵਜੋਂ ਸੇਵਾ ਸਿੰਘ ਮੱਲ੍ਹੀ ਐੱਸ. ਪੀ. ਇਨਵੈਸਟੀਗੇਸ਼ਨ ਫ਼ਰੀਦਕੋਟ ਪਹੁੰਚੇ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬੜਾ ਅਮੀਰ ਹੈ, ਇਸ ਲਈ ਸਾਨੂੰ ਆਪਣੇ ਸੱਭਿਆਚਾਰ ਦਾ ਵੱਧ ਤੋਂ ਵੱਧ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਸੁਖਬੀਰ ਸਿੰਘ ਕੁੰਡਲ ਚੇਅਰਮੈਨ ਲੋਕ ਰੰਗ ਮੰਚ, ਟਰਬਨ ਸਟਾਰ ਗੁਰਦਰਸ਼ਨ ਸਿੰਘ ਲਵੀ, ਅਮਰੀਕ ਸਿੰਘ ਸੰਧੂ ਜ਼ਿਲਾ ਪ੍ਰਧਾਨ ਪੀ. ਸੀ. ਐੱਮ. ਐੱਸ. ਯੂਨੀਅਨ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ। ਇਸ ਸਮੇਂ ਕਲੱਬ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਮੁਕਾਬਲੇ 'ਚ ਚੁਣੀਆਂ ਗਈਆਂ ਮੁਟਿਆਰਾਂ 11 ਨਵੰਬਰ ਦੇ ਮੁੱਖ ਮੁਕਾਬਲੇ 'ਚ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਦੂਜਾ ਉਪ ਚੋਣ ਮੁਕਾਬਲਾ ਇਸ ਸਥਾਨ 'ਤੇ 6 ਨਵੰਬਰ ਨੂੰ 1:30 ਵਜੇ ਕਰਵਾਇਆ ਜਾਵੇਗਾ।
ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਨਿਭਾਈ। ਧੰਨਵਾਦ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ ਨੇ ਕੀਤਾ। ਮੁਕਾਬਲੇ ਦੀ ਜੱਜਮੈਂਟ ਕਲੱਬ ਦੇ ਸੀਨੀਅਰ ਮੈਂਬਰ ਭੰਗੜਾ ਕੋਚ ਪਾਲ ਸਿੰਘ ਸੰਧੂ, ਪੰਜਾਬ ਦੇ ਪ੍ਰਸਿੱਧ ਸ਼ਾਇਰ/ਕਲੱਬ ਸਕੱਤਰ ਸੁਨੀਲ ਚੰਦਿਆਣਵੀ ਨੇ ਕੀਤੀ। ਇਸ ਮੌਕੇ ਲੋਕ ਗਾਇਕ ਸੁਰਜੀਤ ਗਿੱਲ, ਗੁਰਮੇਲ ਸਿੰਘ ਜੱਸਲ, ਅਮਰਜੀਤ ਸਿੰਘ ਸੇਖੋਂ, ਨਾਇਬ ਸਿੰਘ ਪੁਰਬਾ, ਧਰਮਿੰਦਰ ਸਿੰਘ ਸਟੇਟ ਐਵਾਰਡੀ, ਸੁਖਵਿੰਦਰ ਸੁੱਖਾ ਅੰਤਰ ਰਾਸ਼ਟਰੀ ਭੰਗੜਾ ਕਲਾਕਾਰ, ਸਵਰਨ ਸਿੰਘ ਭੋਲਾ, ਅਮਨਦੀਪ ਲੱਕੀ, ਸੁਨੀਲ ਵਾਟਸ, ਜਸਬੀਰ ਸਿੰਘ ਜੱਸੀ ਕੈਂਥ, ਸੁਖਪਾਲ ਸਿੰਘ ਢਿੱਲੋਂ, ਤੇਜੀ ਜੌੜਾ, ਭੁਪਿੰਦਰਪਾਲ ਸਿੰਘ ਹੈੱਡ ਡਰਾਫ਼ਟਸਮੈਨ, ਦਰਸ਼ਨ ਲਾਲ ਚੁੱਘ, ਹਰਮਿੰਦਰ ਸਿੰਘ ਮਿੰਦਾ ਮੈਂਬਰ ਹਾਜ਼ਰ ਸਨ।
ਧੁੰਦ ਤੇ ਧੂੰਏਂ ਕਾਰਨ ਸਾਰੇ ਪਾਸੇ ਫੈਲਿਆ ਘੁੱਪ ਹਨੇਰਾ
NEXT STORY