ਚੰਡੀਗੜ੍ਹ : ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਲਾਈਸੈਂਸ ਹਥਿਆਰ ਜਮ੍ਹਾਂ ਕਰਾਉਣ ਦੇ ਮਾਮਲੇ 'ਚ ਮੋਹਾਲੀ ਸ਼ਹਿਰ ਸਭ ਤੋਂ ਅੱਗੇ ਹੈ, ਜਦੋਂ ਕਿ ਤਰਨਤਾਰਨ ਦੂਜੇ ਨੰਬਰ 'ਤੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਫਰੀਦਕੋਟ ਅਤੇ ਕਪੂਰਥਲਾ ਬਾਕੀ ਜ਼ਿਲਿਆਂ ਨਾਲੋਂ ਪਿੱਛੇ ਚੱਲ ਰਹੇ ਹਨ। ਬੀਤੀ ਸ਼ਾਮ ਤੱਕ ਵੱਖ-ਵੱਖ ਜ਼ਿਲਿਆਂ 'ਚ ਜਮ੍ਹਾਂ ਲਾਈਸੈਂਸੀ ਹਥਿਆਰਾਂ ਸਬੰਧੀ ਮੁੱਖ ਚੋਣ ਅਧਿਕਾਰੀ ਦੇ ਦਫਤਰ ਤੋਂ ਮਿਲੇ ਵੇਰਵਿਆਂ ਮੁਤਾਬਕ ਹੁਣ ਤੱਕ ਸੂਬੇ 'ਚ 90.61 ਫੀਸਦੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਜ਼ਿਲਾ ਮੋਹਾਲੀ ਨੰਬਰ ਇਕ 'ਤੇ ਹੈ, ਜਿੱਥੇ 99.71 ਫੀਸਦੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ।
ਇਸ ਤੋਂ ਬਾਅਦ ਤਰਨਤਾਰਨ ਜ਼ਿਲਾ ਹੈ, ਜਿੱਥੇ 98.37 ਫੀਸਦੀ ਹਥਿਆਰ ਜਮ੍ਹਾਂ ਹੋਏ ਹਨ। 95.79 ਫੀਸਦੀ ਹਥਿਆਰ ਜਮ੍ਹਾਂ ਕਰਵਾ ਕੇ ਨਵਾਂਸ਼ਹਿਰ ਜ਼ਿਲਾ ਤੀਜੇ ਨੰਬਰ 'ਤੇ ਹੈ। ਸਭ ਤੋਂ ਪਿੱਛੇ ਅੰਮ੍ਰਿਤਸਰ ਜ਼ਿਲਾ ਹੈ, ਜਿੱਥੇ 78.04 ਫੀਸਦੀ ਹਥਿਆਰ ਜਮ੍ਹਾਂ ਹੋਏ ਹਨ। ਇਸ ਤੋਂ ਬਾਅਦ ਘੱਟ ਹਥਿਆਰ ਜਮ੍ਹਾਂ ਹੋਣ ਵਾਲੇ ਜ਼ਿਲਿਆਂ 'ਚ ਫਰੀਦਕੋਟ ਅਤੇ ਕਪੂਰਥਲਾ ਦਾ ਨੰਬਰ ਆਉਂਦਾ ਹੈ।
ਰੰਜਿਸ਼ਨ 6 ਸਾਲਾ ਬੱਚਾ ਅਗਵਾ ਕਰਨ ਵਾਲੇ ਨੂੰ 3 ਸਾਲ ਦੀ ਕੈਦ
NEXT STORY