ਜਲੰਧਰ (ਇੰਟ.)–ਹਿੰਦੂ ਰੀਤੀ-ਰਿਵਾਜਾਂ ਨੂੰ ਮੰਨਣ ਵਾਲੇ ਲੋਕ ਵਿਆਹ, ਮੁੰਡਨ, ਗ੍ਰਹਿ ਪ੍ਰਵੇਸ਼, ਨਵਾਂ ਵਾਹਨ ਅਤੇ ਮਕਾਨ ਲੈਣ ਆਦਿ ਲਈ ਸ਼ੁੱਭ ਦਿਨ ਤੈਅ ਕਰਵਾਉਂਦੇ ਹਨ। ਮਾਨਤਾ ਹੈ ਕਿ ਕਿਸੇ ਸ਼ੁੱਭ ਮਹੂਰਤ ਨੂੰ ਵੇਖ ਕੇ ਕੋਈ ਮੰਗਲ ਕਾਰਜ ਪੂਰਾ ਕੀਤਾ ਜਾਂਦਾ ਹੈ ਤਾਂ ਹੀ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਚਤੁਰਮਾਸ ਸ਼ੁਰੂ ਹੋ ਜਾਣ ਤੋਂ ਬਾਅਦ ਮੰਗਲ ਕਾਰਜ ਬੰਦ ਹੋ ਜਾਂਦੇ ਹਨ ਪਰ ਜਿਵੇਂ ਹੀ ਚਤੁਰਮਾਸ ਖ਼ਤਮ ਹੁੰਦਾ ਹੈ, ਮੁੜ ਮੰਗਲ ਕਾਰਜਾਂ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ
ਸਨਾਤਨ ਪ੍ਰੰਪਰਾ ’ਚ ਚਤੁਰਮਾਸ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਦੇਵਉਠਨੀ ਏਕਾਦਸ਼ੀ ’ਤੇ ਤੁਲਸੀ ਵਿਆਹ ਦੀ ਪੂਜਾ ਸੰਪੰਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਵਿਆਹ ਦੇ ਉੱਤਮ ਮਹੂਰਤ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਸ ਸਾਲ ਪੰਚਾਂਗ ਅਨੁਸਾਰ ਦੇਵਉਠਨੀ ਏਕਾਦਸ਼ੀ ਦਾ ਪਵਿੱਤਰ ਦਿਹਾੜਾ 1 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਸ਼੍ਰੀ ਹਰਿ ਵਿਸ਼ਨੂੰ ਭਗਵਾਨ ਦੇ ਜਾਗਣ ਤੋਂ ਬਾਅਦ ਵਿਆਹ ਦੇ ਉੱਤਮ ਮਹੂਰਤ ਸ਼ੁਰੂ ਹੋ ਜਾਣਗੇ।
ਧਾਰਮਿਕ ਤੇ ਸਮਾਜਿਕ ਅਹਿਮੀਅਤ
ਦੇਵਉਠਨੀ ਏਕਾਦਸ਼ੀ ਅਤੇ ਤੁਲਸੀ ਵਿਆਹ ਧਾਰਮਿਕ ਨਜ਼ਰੀਏ ਦੇ ਨਾਲ-ਨਾਲ ਸਮਾਜਿਕ ਨਜ਼ਰੀਏ ਤੋਂ ਵੀ ਬਹੁਤ ਅਹਿਮ ਹਨ। ਇਸ ਦਿਨ ਤੋਂ ਵਿਆਹ ਵਰਗੇ ਮੰਗਲ ਕਾਰਜ ਸ਼ੁਰੂ ਹੁੰਦੇ ਹਨ, ਜਿਸ ਨਾਲ ਪੂਰੇ ਸਮਾਜ ਵਿਚ ਤਿਉਹਾਰੀ ਮਾਹੌਲ ਬਣਦਾ ਹੈ। ਹਿੰਦੂ ਪਰਿਵਾਰਾਂ ’ਚ ਇਸ ਨੂੰ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੰਝ ਸਾਲ 2025 ’ਚ ਦੇਵਉਠਨੀ ਏਕਾਦਸ਼ੀ ਅਤੇ ਤੁਲਸੀ ਵਿਆਹ ਇਕ ਵਾਰ ਮੁੜ ਸ਼ੁੱਭ ਕਾਰਜਾਂ ਦੇ ਦੁਆਰ ਖੋਲ੍ਹਣ ਜਾ ਰਹੇ ਹਨ। ਜਿਹੜੇ ਲੋਕ ਵਿਆਹ ਜਾਂ ਹੋਰ ਮੰਗਲ ਕਾਰਜ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਇਨ੍ਹਾਂ ਮਹੂਰਤਾਂ ਦਾ ਧਿਆਨ ਰੱਖ ਕੇ ਆਪਣੇ ਜੀਵਨ ਦੇ ਨਵੇਂ ਸਫਰ ਦੀ ਸ਼ੁਰੂਆਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ
ਕਦੋਂ ਹੋਵੇਗਾ ਤੁਲਸੀ ਵਿਆਹ
ਵੈਦਿਕ ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਸ਼ੁਕਲ ਪਕਸ਼ ਦੀ ਏਕਾਦਸ਼ੀ ਮਿਤੀ 1 ਨਵੰਬਰ ਨੂੰ ਸਵੇਰੇ 9 ਵੱਜ ਕੇ 11 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 2 ਨਵੰਬਰ ਨੂੰ ਸਵੇਰੇ 7 ਵੱਜ ਕੇ 31 ਮਿੰਟ ’ਤੇ ਸਮਾਪਤ ਹੋਵੇਗੀ। ਇਸ ਲਈ ਦੇਵਉਠਨੀ ਏਕਾਦਸ਼ੀ 1 ਨਵੰਬਰ ਦੀ ਹੋਵੇਗੀ। ਤੁਲਸੀ ਵਿਆਹ ਦੇਵਉਠਨੀ ਏਕਾਦਸ਼ੀ ਤੋਂ ਅਗਲੇ ਦਿਨ ਦਿਵਾਦਸ਼ੀ ਮਿਤੀ ’ਤੇ ਹੁੰਦਾ ਹੈ। ਪੰਚਾਂਗ ਅਨੁਸਾਰ 2025 ’ਚ ਕੱਤਕ ਸ਼ੁਕਲ ਦਿਵਾਦਸ਼ੀ ਮਿਤੀ ਦੀ ਸ਼ੁਰੂਆਤ 2 ਨਵੰਬਰ ਨੂੰ ਸਵੇਰੇ 7 ਵੱਜ ਕੇ 31 ਮਿੰਟ ਤੋਂ ਹੋਵੇਗੀ ਅਤੇ ਇਸ ਦਾ ਸਮਾਪਨ 3 ਨਵੰਬਰ ਨੂੰ ਸਵੇਰੇ 5 ਵੱਜ ਕੇ 7 ਮਿੰਟ ’ਤੇ ਹੋਵੇਗਾ ਮਤਲਬ ਤੁਲਸੀ ਵਿਆਹ 2 ਨਵੰਬਰ, ਐਤਵਾਰ ਨੂੰ ਕੀਤਾ ਜਾਵੇਗਾ। ਵਿਧੀ-ਵਿਧਾਨ ਨਾਲ ਤੁਲਸੀ ਵਿਆਹ ਕਰਵਾਉਣ ਨਾਲ ਘਰ ਵਿਚ ਸੁੱਖ-ਸ਼ਾਂਤੀ ਆਉਂਦੀ ਹੈ, ਵਿਆਹੁਤਾ ਜੀਵਨ ਸੁੱਖਦਾਇਕ ਬਣਦਾ ਹੈ ਅਤੇ ਭਾਗ ਚੰਗੇ ਬਣਦੇ ਹਨ।
ਨਵੰਬਰ-ਦਸੰਬਰ ’ਚ ਵਿਆਹ ਲਈ ਉੱਤਮ ਮੁਹੂਰਤ
2 ਨਵੰਬਰ, ਐਤਵਾਰ–ਰਾਤ 11:11 ਵਜੇ ਤੋਂ 3 ਨਵੰਬਰ, 2025 ਸਵੇਰੇ 6:34 ਵਜੇ ਤਕ
3 ਨਵੰਬਰ, ਸੋਮਵਾਰ–ਸ਼ਾਮ 6:34 ਵਜੇ ਤੋਂ 7:40 ਵਜੇ ਤਕ
6 ਨਵੰਬਰ, ਵੀਰਵਾਰ–ਸਵੇਰੇ 3:28 ਵਜੇ ਤੋਂ 7 ਨਵੰਬਰ, ਸਵੇਰੇ 6:37 ਵਜੇ ਤਕ
7 ਨਵੰਬਰ, ਸ਼ੁੱਕਰਵਾਰ–ਰਾਤ 12:34 ਵਜੇ ਤਕ
8 ਨਵੰਬਰ, ਸ਼ਨੀਵਾਰ–ਸਵੇਰੇ 7:32 ਵਜੇ ਤੋਂ ਰਾਤ 10:02 ਵਜੇ ਤਕ
12 ਨਵੰਬਰ, ਬੁੱਧਵਾਰ–ਰਾਤ 12:51 ਵਜੇ ਤੋਂ 13 ਨਵੰਬਰ ਸਵੇਰੇ 6:42 ਵਜੇ ਤਕ
13 ਨਵੰਬਰ, ਵੀਰਵਾਰ–ਸਵੇਰੇ 6:42 ਵਜੇ ਤੋਂ ਸ਼ਾਮ 7:38 ਵਜੇ ਤਕ
16 ਨਵੰਬਰ, ਐਤਵਾਰ–ਸਵੇਰੇ 6:47 ਵਜੇ ਤੋਂ 17 ਨਵੰਬਰ 2:11 ਵਜੇ ਤਕ
17 ਨਵੰਬਰ, ਸੋਮਵਾਰ–ਸਵੇਰੇ 5:01 ਵਜੇ ਤੋਂ 18 ਨਵੰਬਰ ਸਵੇਰੇ 6:46 ਵਜੇ ਤਕ
18 ਨਵੰਬਰ, ਮੰਗਲਵਾਰ–ਸਵੇਰੇ 6:46 ਵਜੇ ਤੋਂ 7:12 ਵਜੇ ਤਕ
21 ਨਵੰਬਰ, ਸ਼ੁੱਕਰਵਾਰ–ਸਵੇਰੇ 10:44 ਵਜੇ ਤੋਂ ਦੁਪਹਿਰ 1:56 ਵਜੇ ਤਕ
22 ਨਵੰਬਰ, ਸ਼ਨੀਵਾਰ–ਰਾਤ 11:27 ਵਜੇ ਤੋਂ 23 ਨਵੰਬਰ ਸਵੇਰੇ 6:50 ਵਜੇ ਤਕ
23 ਨਵੰਬਰ, ਐਤਵਾਰ–ਸਵੇਰੇ 6:50 ਵਜੇ ਤੋਂ ਦੁਪਹਿਰ 12:09 ਵਜੇ ਤਕ
24 ਨਵੰਬਰ, ਸੋਮਵਾਰ–ਰਾਤ 9:54 ਵਜੇ ਤੋਂ ਬਾਅਦ
25 ਨਵੰਬਰ, ਮੰਗਲਵਾਰ–ਦੁਪਹਿਰ 12:50 ਵਜੇ ਤੋਂ ਰਾਤ 11:57 ਵਜੇ ਤਕ
26 ਨਵੰਬਰ, ਬੁੱਧਵਾਰ–ਰਾਤ 11:58 ਵਜੇ ਤੋਂ ਬਾਅਦ
27 ਨਵੰਬਰ, ਵੀਰਵਾਰ–ਰਾਤ 2:24 ਵਜੇ ਤਕ
30 ਨਵੰਬਰ, ਐਤਵਾਰ–ਸਵੇਰੇ 7:12 ਵਜੇ ਤੋਂ 1 ਦਸੰਬਰ ਸਵੇਰੇ 6:56 ਵਜੇ ਤਕ
4 ਦਸੰਬਰ, ਵੀਰਵਾਰ–ਸ਼ਾਮ 6:40 ਵਜੇ ਤੋਂ 5 ਦਸੰਬਰ ਸਵੇਰੇ 6:59 ਵਜੇ ਤਕ
5 ਦਸੰਬਰ, ਸ਼ੁੱਕਰਵਾਰ–ਸਵੇਰੇ 6:59 ਵਜੇ ਤੋਂ 6 ਦਸੰਬਰ ਸਵੇਰੇ 7:00 ਵਜੇ ਤਕ
6 ਦਸੰਬਰ, ਸ਼ਨੀਵਾਰ–ਸਵੇਰੇ 7:00 ਵਜੇ ਤੋਂ ਸਵੇਰੇ 8:48 ਵਜੇ ਤਕ
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਹਿਰਾਸਤ ’ਚ ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ! ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY