ਅੰਮ੍ਰਿਤਸਰ (ਰਮਨ ਸ਼ਰਮਾ) : ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਵਲੋਂ ਭਾਵੇਂ ਕੋਰੋਨਾ ਵਾਇਰਸ ਦੀ ਲੜਾਈ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਨੇਤਾਗਿਰੀ ਚਮਕਾਉਣ ਵਾਲੇ ਵੀ ਆਪਣੇ ਬਿਆਨ ਦੇਣ ਨੂੰ ਲੈ ਕੇ ਪਿੱਛੇ ਨਹੀਂ ਹੱਟ ਰਹੇ ਹਨ। ਹੱਦ ਤਾਂ ਉਦੋਂ ਹੋ ਗਈ, ਜਦੋਂ ਅਚਾਨਕ ਮਾਲ ਮੰਡੀ ਸਥਿਤ ਐੱਸ. ਐੱਸ. ਪੀ. ਦਫਤਰ ਸਾਹਮਣੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਇਕ ਸਰਕਾਰੀ ਸਕੂਲ ਦੇ ਬਾਹਰ ਇਕੱਠੇ ਹੋ ਗਏ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੀ ਬੇਖਬਰ ਸੀ। ਪ੍ਰਵਾਸੀ ਮਜ਼ਦੂਰਾਂ ਅਨੁਸਾਰ ਉਕਤ ਸਕੂਲ 'ਚ ਉਨ੍ਹਾਂ ਦਾ ਮੈਡੀਕਲ ਚੈਕਅੱਪ ਹੋਣਾ ਸੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਸੀ। ਸਕੂਲ ਬਾਹਰ ਖੜੇ ਪ੍ਰਵਾਸੀਆਂ ਨੂੰ ਇੱਕ ਗੱਲ ਹੀ ਕਹੀ ਜਾ ਰਹੀ ਸੀ ਕਿ ਡਾਕਟਰ ਆਉਣਗੇ, ਉਦੋਂ ਹੀ ਚੈਕਅੱਪ ਹੋਵੇਗਾ। ਪ੍ਰਵਾਸੀ ਮਜ਼ਦੂਰਾਂ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਘਰ ਵਾਪਸੀ ਨੂੰ ਲੈ ਕੇ ਆਪਣਾ ਚੈਕਅੱਪ ਕਰਵਾਉਣ ਆਏ ਸਨ। ਉਹ ਆਪਣੇ ਘਰ ਸੁਰੱਖਿਅਤ ਵਾਪਸ ਜਾਣਾ ਚਾਹੁੰਦੇ ਹਨ ਪਰ ਇੱਥੇ ਕੋਈ ਵੀ ਅਧਿਕਾਰੀ ਜਾਂ ਡਾਕਟਰ ਨਹੀਂ ਆਇਆ।
'ਜਗ ਬਾਣੀ' ਪ੍ਰਤੀਨਿੱਧੀ ਨੂੰ ਜਦੋਂ ਪਤਾ ਲੱਗਾ ਕਿ ਹਜ਼ਾਰਾਂ ਲੋਕ ਇਕੱਠਾ ਹਨ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਏ. ਡੀ. ਸੀ. ਪੀ. ਹਰਪਾਲ ਸਿੰਘ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਖੇਤਰ ਮਾਲ ਮੰਡੀ 'ਚ ਹਜ਼ਾਰਾਂ ਲੋਕ ਇਕੱਠੇ ਹਨ ਤੱਦ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਨੂੰ ਵੀ ਨਹੀਂ ਪਤਾ ਹੈ। ਉਨ੍ਹਾਂ ਨੇ ਤੁਰੰਤ ਤਿੰਨ ਥਾਣਿਆਂ ਦੀ ਪੁਲਸ ਨੂੰ ਭੇਜ ਕੇ ਲੋਕਾਂ ਦੀ ਭੀੜ ਨੂੰ ਖਦੇੜਿਆ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਧਾਨ ਤੋਂ ਵੀ ਐਨਾਉੂਂਸਮੇਂਟ ਕਰਵਾਈ ਕਿ ਉਹ ਆਪਣੇ ਘਰ ਵਾਪਸ ਜਾਣ।
ਪੁਲਸ ਨੇ ਵੀ ਕਈ ਵਾਰ ਕਿਹਾ ਕਿ ਹੁਣ ਕੋਈ ਮੈਡੀਕਲ ਚੈਕਅੱਪ ਨਹੀਂ ਹੋਣਾ ਹੈ, ਜਦੋਂ ਹੋਵੇਗਾ ਉਨ੍ਹਾਂ ਦੇ ਮੋਬਾਇਲ 'ਤੇ ਫੋਨ ਆ ਜਾਵੇਗਾ ਪਰ ਪ੍ਰਵਾਸੀ ਮਜ਼ਦੂਰ ਉੱਥੇ ਹੀ ਖੜ ਰਹੇ, ਜਿਸ ਤੋਂ ਬਾਅਦ ਮਜਬੂਰਨ ਤੌਰ 'ਤੇ ਪੁਲਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ।
ਭੀੜ ਜਮ੍ਹਾ ਹੋਣ 'ਤੇ ਖੁੱਲ੍ਹੀ ਏਜੰਸੀਆਂ ਦੀ ਪੋਲ
ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਭੀੜ ਇਕੱਠੀ ਹੋਣ ਨਾਲ ਪੁਲਸ ਪ੍ਰਸ਼ਾਸਨ ਦੀਆਂ ਏਜੰਸੀਆਂ ਦੀ ਪੋਲ ਖੁੱਲ੍ਹ ਗਈ ਹੈ, ਉੱਥੇ ਹੀ ਹੀ ਐੱਸ. ਐੱਸ. ਪੀ. ਦਿਹਾਤੀ ਦਫਤਰ ਬਾਹਰ ਭੀੜ ਇਕੱਠੀ ਹੋਈ ਅਤੇ ਪੁਲਸ ਕਮਿਸ਼ਨਰੇਟ ਨੂੰ ਨਾ ਪਤਾ ਲੱਗ, ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਪੁਲਸ ਕਿੰਨੀ ਸਾਵਧਾਨ ਹੈ। ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਜਾ ਰਹੀ ਹੈ ਅਤੇ ਰੈੱਡ ਜ਼ੋਨ 'ਚ ਅੰਮ੍ਰਿਤਸਰ ਆ ਚੁੱਕਾ ਹੈ, ਉਪਰੋਂ ਇਹ ਭੀੜ ਇਕੱਠੀ ਹੋਣਾ ਵੀ ਵੱਡੀ ਗੱਲ ਹੈ। ਇਸ ਤੋਂ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ। ਜੇਕਰ ਇਸੇ ਤਰ੍ਹਾਂ ਭੀੜ ਇਕੱਠੀ ਹੁੰਦੀ ਰਹੀ ਅਤੇ ਕੋਈ ਕੋਰੋਨਾ ਵਾਇਰਸ ਲੱਛਣ ਦਾ ਮਰੀਜ਼ ਇੰਨ੍ਹਾਂ 'ਚ ਪਾਇਆ ਗਿਆ ਤਾਂ ਵੱਡੀ ਘਟਨਾ ਘੱਟ ਸਕਦੀ ਹੈ।
ਵੱਖ-ਵੱਖ ਸੂਬਿਆਂ ਦੇ ਹਜ਼ਾਰਾਂ ਲੋਕਾਂ ਨੇ ਘਰ ਵਾਪਸੀ ਲਈ ਕਰਵਾਈ ਰਜਿਸਟਰੇਸ਼ਨ : ਡੀ. ਸੀ. ਸੰਗਰੂਰ
NEXT STORY