ਜਲੰਧਰ/ਕਪੂਰਥਲਾ (ਜਸਬੀਰ ਵਾਟਾਂਵਾਲੀ)— ਕਿਸਾਨਾਂ ਦਾ ਸੋਨਾ ਕਹੇ ਜਾਣ ਵਾਲੀ ਕਣਕ ਇਸ ਵੇਲੇ ਪੱਕ ਕੇ ਖੇਤਾਂ 'ਚ ਤਿਆਰ ਖੜ੍ਹੀ ਹੈ। ਪੰਜਾਬ ਦੇ ਕਿਸੇ-ਕਿਸੇ ਹਿੱਸੇ 'ਚ ਇਸ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਵਿਸਾਖੀ ਦੇ ਇਸ ਸ਼ੁੱਭ ਦਿਹਾੜੇ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਡਡਵਿੰਡੀ ਨੇੜੇ ਪਰਵਾਸੀ ਮਜ਼ਦੂਰ ਕਣਕ ਦੀ ਵਾਢੀ ਕਰਦੇ ਨਜ਼ਰ ਆਏ।
ਗੱਲਬਾਤ ਦੌਰਾਨ ਪਤਾ ਲੱਗਾ ਕਿ ਇਹ ਪ੍ਰਵਾਸੀ ਮਜ਼ਦੂਰ ਦਿਹਾੜੀ 'ਤੇ ਕਣਕ ਵੱਢ ਰਹੇ ਹਨ। ਇਥੇ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਵਿਸ਼ਵ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵੱਲੋਂ ਸੋਸ਼ਲ ਡਿਸਟੈਂਸਿੰਗ ਸਮੇਤ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਪਾਲਣ ਇਨ੍ਹਾਂ ਮਜ਼ਦੂਰਾਂ ਵੱਲੋਂ ਵੀ ਬਾਖੂਬੀ ਕੀਤਾ ਜਾ ਰਿਹਾ ਹੈ। ਕਣਕ ਦੀ ਵਾਢੀ ਦੌਰਾਨ ਉਕਤ ਮਜ਼ਦੂਰ ਫਾਸਲਾ ਬਣਾ ਕੇ ਵਾਢੀ ਕਰ ਰਹੇ ਸਨ।
'ਕੋਰੋਨਾ' ਬਾਰੇ ਵੀ ਕਾਫੀ ਜਾਗਰੂਕ ਹਨ ਪ੍ਰਵਾਸੀ ਮਜ਼ਦੂਰ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਵਿਸ਼ਵ ਭਰ 'ਚ ਫੈਲੇ ਕੋਰੋਨਾ ਮਹਾਮਾਰੀ ਬਾਰੇ ਕਾਫੀ ਕੁਝ ਜਾਣਦੇ ਹਨ। ਇਹ ਕਿਵੇਂ ਫੈਲਦਾ ਹੈ ਅਤੇ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਉਹ ਇਸੇ ਲਈ ਹੀ ਫਾਸਲਾ ਬਣਾ ਕੇ ਕੰਮ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕਣਕ ਦੀ ਵਢਾਈ ਦਿਹਾੜੀ 'ਤੇ ਕਰ ਰਹੇ ਹਨ ਤਾਂਕਿ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲ ਸਕੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਰਕਾਰ ਉਨ੍ਹਾਂ ਨੂੰ ਘਰ ਦੇ ਗੁਜ਼ਾਰੇ ਲਈ ਮਦਦ ਉਪਲੱਬਧ ਨਹੀਂ ਕਰਵਾ ਰਹੀ ਹੈ ? ਤਾਂ ਉਨ੍ਹਾਂ ਕਿਹਾ ਕਿ ਥੋੜ੍ਹੀ-ਬਹੁਤ ਮਦਦ ਸਰਕਾਰ ਵੱਲੋਂ ਵੀ ਕੀਤੀ ਗਈ ਹੈ ਪਰ ਇਸ ਨਾਲ ਗੁਜ਼ਾਰਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਉਹ ਕੰਮ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਕਣਕ ਦੀ ਫਸਲ ਵੀ ਸਾਂਭੀ ਜਾਵੇਗੀ ਅਤੇ ਉਨ੍ਹਾਂ ਦਾ ਵੀ ਰੋਟੀ-ਪਾਣੀ ਤੁਰਿਆ ਰਹੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ
ਇਹ ਵੀ ਪੜ੍ਹੋ : ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਇਤਿਹਾਸਿਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਇਸ ਤਰ੍ਹਾਂ ਮਨਾਇਆ ਖਾਲਸਾ ਦਾ ਸਾਜਨਾ ਦਿਵਸ
NEXT STORY