ਚੰਡੀਗੜ੍ਹ (ਪਾਲ) : ਦੱਖਣ ਭਾਰਤ 'ਚ ਸਰਮਗਰਮ ਹੋ ਰਹੇ ਫਾਨੀ ਤੂਫਾਨ ਦਾ ਅਸਰ ਚੰਡੀਗੜ੍ਹ 'ਚ ਵੀ ਦਿਸਿਆ। ਬੀਤੀ ਦੁਪਹਿਰ ਇਕ ਵਜੇ ਤੱਕ ਤੇਜ਼ ਧੁੱਪ ਤੋਂ ਬਾਅਦ ਅਚਾਨਕ ਮੌਸਮ ਬਦਲਿਆ, ਬੱਦਲ ਛਾਅ ਗਏ ਤੇ ਸ਼ਾਮ 6 ਵਜੇ ਮੀਂਹ ਸ਼ੁਰੂ ਹੋ ਗਿਆ। ਤੇਜ਼ ਹਵਾਵਾਂ ਕਾਰਨ ਕੁਝ ਸੈਕਟਰਾਂ 'ਚ ਦਰੱਖਤ ਵੀ ਡਿਗੇ। ਸ਼ਾਮ 6 ਵਜੇ ਤੋਂ ਰਾਤ 8.30 ਵਜੇ ਤੱਕ ਸ਼ਹਿਰ 'ਚ 2.2 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਦੱਖਣ ਭਾਰਤ 'ਚ ਐਕਟਿਵ ਹੋ ਰਹੇ 'ਫਾਨੀ' ਕਾਰਨ ਹੀ ਚੰਡੀਗੜ੍ਹ 'ਚ ਵੀ ਮੌਸਮ 'ਚ ਇਹ ਬਦਲਾਅ ਆਇਆ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿ ਸਕਦਾ ਹੈ।
ਨੌਜਵਾਨ ਨੇ ਬਿਆਸ ਦਰਿਆ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY