ਅੰਮ੍ਰਿਤਸਰ (ਜ.ਬ.) : ਅਮਿਤਾਭ ਬੱਚਨ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਕਰੋਡ਼ ਰੁਪਏ ਦਾ ਦਾਨ ਮਨਜ਼ੂਰ ਕਰਨ ਦਾ ਵਿਵਾਦ ਭਖਦਾ ਜਾ ਰਿਹਾ ਹੈ। ਇਸ ਮੁੱਦੇ ’ਤੇ ਵਿਰੋਧ ਜਤਾਉਂਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿਰਸਾ ਨੂੰ ਸਵਾਲ ਕੀਤਾ ਕਿ ਜੇ ਉਹ ਨਹੀਂ ਜਾਣਦੇ ਸਨ ਕਿ 1984 ’ਚ ਦਿੱਲੀ ’ਚ ਸਿੱਖ ਨਸਲਕੁਸ਼ੀ ਲਈ ਬੱਚਨ ਜ਼ਿੰਮੇਵਾਰ ਹੈ ਤਾਂ ਇਹ ਇਕ ਤਰ੍ਹਾਂ ਨਾਲ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ। ਏ. ਆਈ. ਐੱਸ. ਐੱਫ਼. ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਤੁਸੀਂ ਅਮਿਤਾਭ ਬੱਚਨ ਤੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਦਾਨ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕਰਦਿਆਂ 2 ਕਰੋਡ਼ ਰੁਪਏ ਸਵੀਕਾਰ ਕਰ ਕੇ ਗਲਤੀ ਕੀਤੀ ਹੈ। ਤੁਹਾਨੂੰ ਆਪਣੀ ਗਲਤੀ ਨੂੰ ਖੁੱਲ੍ਹ ਕੇ ਮੰਨਣਾ ਚਾਹੀਦਾ ਹੈ ਅਤੇ ਕਿਉਂਕਿ ਬੱਚਨ 1984 ’ਚ ਸਿੱਖ ਨਸਲਕੁਸ਼ੀ ਨੂੰ ਭਡ਼ਕਾਉਣ ਲਈ ਜ਼ਿੰਮੇਵਾਰ ਹਨ, ਸਾਨੂੰ ਉਸ ਦੇ ਪੈਸੇ ਦੀ ਲੋਡ਼ ਨਹੀਂ ਹੈ ਅਤੇ ਤੁਹਾਨੂੰ ਆਪਣੇ ਪਾਪ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਪੀਰ ਮੁਹੰਮਦ ਨੇ ਕਿਹਾ ਕਿ ਇਹ ਸਹੀ ਹੈ ਜੇ ਕੋਈ ਦਾਨੀ ਕਿਸੇ ਕਿਸਮ ਦੀ ਲੋਡ਼ੀਂਦੀ ਸਮੱਗਰੀ, ਮਸ਼ੀਨਰੀ ਜਾਂ ਪੈਸਿਆਂ ਦਾਨ ਕਰਦਾ ਹੈ ਪਰ ਅਸੀਂ ਉਨ੍ਹਾਂ ਲੋਕਾਂ ਤੋਂ ਕੁਝ ਵੀ ਸਵੀਕਾਰ ਨਹੀਂ ਕਰਾਂਗੇ, ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਦਿੱਲੀ ਅਤੇ ਹੋਰ ਥਾਵਾਂ ’ਤੇ ਮਾਰਨ ਲਈ ਉਕਸਾਏ ਜਾਂ ਭਡ਼ਕਾਏ। ਪੀਰ ਮੁਹੰਮਦ ਨੇ ਸਿਰਸਾ ਨੂੰ ਸਵਾਲ ਕੀਤਾ ਕਿ ਜੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਜਾਂ ਕਮਲ ਨਾਥ ਵਰਗੇ ਲੋਕ ਅਜਿਹੇ ਦਾਨ ਲੈ ਕੇ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗੇ। ਤੁਸੀਂ ਬੱਚਨ ਟਰੱਸਟ ਤੋਂ 2 ਕਰੋਡ਼ ਰੁਪਏ ਸਵੀਕਾਰ ਕੀਤੇ ਹਨ, ਕੀ ਤੁਸੀਂ ਵੀ ਇਨ੍ਹਾਂ ਮੁਲਜ਼ਮਾਂ ਵੱਲੋਂ ਦਿੱਤੇ ਗਏ ਦਾਨ ਨੂੰ ਸਵੀਕਾਰ ਕਰੋਗੇ? ਪੀਰ ਮੁਹੰਮਦ ਨੇ ਸਿਰਸਾ ਨੂੰ ਪੁੱਛਿਆ ਇੱਥੋਂ ਤੱਕ ਕਿ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਪਿਛਲੇ ਟਵੀਟ ’ਚ ਅਮਿਤਾਭ ਬੱਚਨ ਨੂੰ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਅੱਜ ਉਸ ਨੇ ਉਸੇ ਮੁਲਜ਼ਮਾਂ ਵੱਲੋਂ ਦਿੱਤੇ ਦਾਨ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਅਮਿਤਾਭ ਬੱਚਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਨਾ ਸਿਰਫ 2 ਕਰੋਡ਼ ਰੁਪਏ, ਸਗੋਂ ਦਿੱਲੀ ਦੇ ਗੁਰਦੁਆਰਿਆਂ ਲਈ 10 ਕਰੋਡ਼ ਰੁਪਏ ਦਾਨ ਵੀ ਕੀਤੇ ਹਨ। ਪੀਰ ਮੁਹੰਮਦ ਨੇ ਸਿਰਸਾ ਨੂੰ ਪੁੱਛਿਆ ਸਿੱਖਾਂ ਦੇ ਕਾਤਲਾਂ ਤੋਂ ਦਾਨ ਕਦੋਂ ਅਤੇ ਕਿਉਂ ਸਵੀਕਾਰਿਆ ਗਿਆ ਹੈ?
ਇਹ ਵੀ ਪੜ੍ਹੋ : ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਣ ਦੇਹਾਂਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
2022 ਦੀਆਂ ਚੋਣਾਂ ਲਈ ਮੁੜ 2017 ਵਾਲੇ ‘ਟ੍ਰੈਕ’ ’ਤੇ ਨਿਕਲ ਪਈ ‘ਆਪ’
NEXT STORY