ਅਬੋਹਰ (ਸੁਨੀਲ) : ਥਾਣਾ ਨੰ. 1 ਦੀ ਪੁਲਸ ਨੇ ਸਥਾਨਕ ਆਨੰਦ ਨਗਰੀ ਵਾਸੀ ਇਕ ਵਿਅਕਤੀ ਦੀ ਪਤਨੀ ਦੀ ਧੋਖੇ ਨਾਲ ਤਸਵੀਰ ਖਿੱਚ ਕੇ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ ਲੱਖਾਂ ਰੁਪਏ ਅਤੇ ਸੋਨਾ ਹੜੱਪਣ ਦੇ ਦੋਸ਼ 'ਚ ਮਾਂ-ਪੁੱਤ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਆਨੰਦ ਨਗਰੀ ਗਲੀ ਨੰ. 1 ਵਾਸੀ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾਂ ਉਸਦੀ ਪਤਨੀ ਰਮਨਦੀਪ ਕੌਰ ਪ੍ਰੀਖਿਆ ਦੇਣ ਲਈ ਨਿਊ ਦੀਪ ਬੱਸ 'ਚ ਸਵਾਰ ਹੋ ਕੇ ਅੰਮ੍ਰਿਤਸਰ ਗਈ ਸੀ। ਦੋਸ਼ ਮੁਤਾਬਕ ਮੋਗਾ ਜ਼ਿਲੇ ਦੇ ਪਿੰਡ ਚੜਿਕ ਵਾਸੀ ਤੇ ਹਾਲ ਆਬਾਦ ਸਥਾਨਕ ਗ੍ਰੀਨ ਐਵਨਿਓ ਵਾਸੀ ਜਿਹੜਾ ਕਿ ਉਕਤ ਬੱਸ ਵਿਚ ਚੈਕਰ ਲੱਗਾ ਹੋਇਆ ਸੀ, ਨਾਲ ਉਸ ਦੀ ਪਤਨੀ ਦੀ ਦੋਸਤੀ ਹੋ ਗਈ, ਜਿਸਦੇ ਬਾਅਦ ਹਰਪ੍ਰੀਤ ਸਿੰਘ ਨੇ ਉਸਦੀ ਪਤਨੀ ਦੀਆਂ ਲੁੱਕ ਕੇ ਤਸਵੀਰਾਂ ਖਿੱਚ ਲਈਆਂ ਅਤੇ ਵੀਡੀਓ ਬਣਾ ਲਈ। ਬਾਅਦ ਵਿਚ ਦੋਸ਼ੀ ਉਸ ਨੂੰ ਬਲੈਕਮੇਲ ਕਰਕੇ ਰੁਪਏ ਹੜਪਦਾ ਰਿਹਾ, ਇਨਾਂ ਹੀ ਨਹੀਂ ਫਿਰ ਉਸਨੇ ਉਸਦੀ ਪਤਨੀ ਦੇ ਮੋਬਾਈਲ ਫੋਨ ਤੋਂ ਉਸਦੀ ਫੇਸਬੁਕ ਆਈਡੀ ਨਾਲ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਤੇ ਉਸਨੂੰ ਬਲੈਕਮੇਲ ਕਰਦੇ ਹੋਏ 2 ਲੱਖ ਰੁਪਏ ਦੀ ਨਕਦੀ, 8 ਤੋਲੇ ਸੋਨਾ ਤੇ ਦੋ ਮੋਬਾਇਲ ਲੈ ਲਏ।
ਇਸ ਪੂਰੇ ਮਾਮਲੇ 'ਚ ਹਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਵੀ ਉਸਦਾ ਸਹਿਯੋਗ ਕੀਤਾ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਉਕਤ ਮਾਂ ਪੁੱਤ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਢਿਆਂ 'ਤੇ ਬੈਗ ਲਏ ਨੌਜਵਾਨ ਘਰੋਂ ਨਿਕਲੇ ਸਨ ਵਿਦੇਸ਼ ਜਾਣ ਲਈ, ਪਰ ਕਿਸਮਤ ਨੇ ਖੇਡੀ ਅਜਿਹੀ ਖੇਡ ਕਿ... (ਵੀਡੀਓ)
NEXT STORY