ਅਬੋਹਰ(ਸੁਨੀਲ)-ਪੁਲਸ ਕਪਤਾਨ ਅਬੋਹਰ ਅਮਰਜੀਤ ਸਿੰਘ ਮਟਵਾਨੀ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਉਸਦੀ ਪਤਨੀ ਨੂੰ ਮਲੋਟ ਵਾਸੀ ਰਾਜਾ ਪੁੱਤਰ ਰਮੇਸ਼ ਕੁਮਾਰ ਤੇ ਹੋਰਨਾਂ ਵਰਗਲਾ ਕੇ ਆਪਣੇ ਨਾਲ ਲੈ ਗਏ ਹਨ। ਜਾਂਚ ਤੋਂ ਬਾਅਦ ਨਗਰ ਥਾਣਾ 2 ਦੀ ਪੁਲਸ ਨੇ ਉਕਤ ਵਿਅਕਤੀ ਦੇ ਬਿਆਨ ’ਤੇ 2.6.2018 ਨੂੰ ਰਾਜਾ ਤੇ ਅਣਪਛਾਤੇ 4-5 ਲੋਕਾਂ ਖਿਲਾਫ ਉਸਦੀ ਪਤਨੀ ਨੂੰ ਸਕੂਲ ਤੋਂ ਵਰਗਲਾ ਕੇ ਲਿਜਾਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਨਗਰ ਥਾਣਾ ਨੰਬਰ 2 ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਕਰ ਰਹੇ ਹਨ। ਇਸ ਮਾਮਲੇ ਸਬੰਧੀ ਜਦ ਨਗਰ ਥਾਣਾ 2 ਦੇ ਮੁੱਖੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਉਕਤ ਔਰਤ ਨੂੰ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਤਾਂ ਅੌਰਤ ਨੇ ਅਦਾਲਤ ’ਚ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ ਉਸ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਅਦਾਲਤ ਨੇ ਉਸਦੇ ਬਿਆਨ ਕਲਮਬੱਧ ਕੀਤੇ।
ਪਠਾਨਕੋਟ ਕੋਲ ਫੌਜੀ ਇਲਾਕੇ ਨੇੜਿਓਂ ਸ਼ੱਕੀ ਕਾਬੂ, ਸੁਰੱਖਿਆ ਏਜੰਸੀਆਂ ਜਾਂਚ 'ਚ ਜੁਟੀਆਂ
NEXT STORY