ਜਲੰਧਰ (ਸੁਨੀਲ ਮਹਾਜਨ) - ਜਲੰਧਰ ਦੇ ਚੁਗਿੱਟੀ ਮੁਹੱਲੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੋਂ ਦੀਆਂ ਗਲੀਆਂ 'ਚ ਇਕ ਜੰਗਲੀ ਸਾਂਬਰ ਘੁੰਮਦਾ ਦਿਖਾਈ ਦਿੱਤਾ। ਸਾਂਬਰ ਨੂੰ ਦੇਖਦੇ ਸਾਰ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਤੇ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਕਾਬੂ ਕਰ ਲਿਆ, ਜਿਸ ਨਾਲ ਲੋਕਾਂ ਦੇ ਸਾਹ ’ਚ ਸਾਹ ਆਇਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਵਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਸਾਂਬਰ ਨੂੰ ਉਨ੍ਹਾਂ ਦੀ ਟੀਮ ਵਲੋਂ ਮੁੜ ਜੰਗਲ 'ਚ ਛੱਡ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਵਣਾਂ ਦੇ ਕੱਟੇ ਜਾਣ ਕਾਰਨ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਲਗਾਤਾਰ ਦਾਖਲ ਹੋ ਰਹੇ ਹਨ, ਜੋ ਲੋਕਾਂ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ। ਜਾਨਵਰਾਂ ਨੂੰ ਦੇ ਰਹਿਣ ਲਈ ਜੰਗਲਾਂ ਨੂੰ ਬਚਾਉਣ ਦੀ ਬਹੁਤ ਲੋੜ ਹੈ ਤਾਂ ਕਿ ਜੰਗਲੀ ਜਾਨਵਰ ਰਿਹਾਇਸ਼ ਵਾਲੇ ਇਲਾਕਿਆਂ 'ਚ ਨਾ ਆਉਣ।
ਪੇ. ਟੀ. ਐੱਮ. ਦੀ ਕੇ. ਵਾਈ. ਸੀ. ਲਈ ਕਾਲ ਆਏ ਤਾਂ ਹੋ ਜਾਓ ਸਾਵਧਾਨ
NEXT STORY