ਲੁਧਿਆਣਾ (ਸਲੂਜਾ) : ਜ਼ਿਲ੍ਹੇ ’ਚ ਬੀਤੀ ਸਵੇਰ ਤੋਂ ਲੈ ਕੇ ਸ਼ਾਮ ਢੱਲਣ ਤੱਕ ਸੀਤ ਲਹਿਰ ਦਾ ਦਬਦਬਾ ਬਰਕਰਾਰ ਰਹਿਣ ਕਾਰਨ ਕੰਬਣੀ ਵੱਧ ਗਈ। ਗਰਮ ਕੱਪੜਿਆਂ ਨਾਲ ਲੈਸ ਹੋਣ ਦੇ ਬਾਵਜੂਦ ਲੁਧਿਆਣਵੀਆਂ ਵਿਚ ਕੰਬਣੀ ਛਿੜੀ ਰਹੀ। ਸਵੇਰ ਦੇ ਸਮੇਂ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ’ਚ ਕੋਹਰੇ ਦਾ ਅਸਰ ਘੱਟ ਰਿਹਾ, ਜਦੋਂ ਕਿ ਇਕ ਦਿਨ ਪਹਿਲਾਂ ਤਾਂ ਇੰਨਾ ਸੰਘਣਾ ਕੋਹਰਾ ਪੈ ਰਿਹਾ ਸੀ ਕਿ ਕੁੱਝ ਮੀਟਰ ’ਤੇ ਜਾ ਰਿਹਾ ਵਾਹਨ ਤੱਕ ਨਜ਼ਰ ਨਹੀਂ ਆ ਰਿਹਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 13 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਪਾਰਾ 7.4 ਡਿਗਰੀ ਸੈਲਸੀਅਸ ਰਿਹਾ ਪਰ ਮੌਸਮ ਦੇ ਮਿਜਾਜ਼ ’ਚ ‘ਫੀਲਿੰਗ’ ਅਜਿਹੀ ਮਹਿਸੂਸ ਹੋ ਰਹੀ ਸੀ ਕਿ ਜਿਵੇਂ ਘੱਟੋ-ਘੱਟ ਪਾਰਾ ਇਕ ਅਤੇ ਦੋ ਡਿਗਰੀ ’ਤੇ ਆ ਗਿਆ ਹੋਵੇ। ਠੰਡ ਦਾ ਅਹਿਸਾਸ ਜਿਵੇਂ ਕਿਤੇ ਬਰਫ਼ ਡਿੱਗ ਰਹੀ ਹੋਵੇ।
ਸੂਰਜ ਦੇਵਤਾ ਜ਼ਰੂਰ ਪ੍ਰਗਟ ਹੋਏ ਪਰ ਧੁੱਪ ਪਹਿਲਾਂ ਵਰਗੀ ਤੇਜ਼ ਨਹੀਂ ਸੀ। ਧੁੱਪ ’ਚ ਬੈਠੇ ਹੋਏ ਵੀ ਠੰਡ ਲੱਗ ਰਹੀ ਸੀ। ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 97 ਫ਼ੀਸਦੀ ਅਤੇ ਸ਼ਾਮ ਨੂੰ 73 ਫ਼ੀਸਦੀ ਰਿਕਾਰਡ ਕੀਤੀ ਗਈ। ਪੀ. ਏ. ਯੂ. ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਠੰਡਾ ਤੇ ਖ਼ੁਸ਼ਕ ਬਣਿਆ ਰਹਿਣ ਦੇ ਨਾਲ ਹੀ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਤਰਨਤਾਰਨ ਦੇ ਪਿੰਡ 'ਚ ਦੇਖਿਆ ਗਿਆ 'ਪਾਕਿਸਤਾਨੀ ਡਰੋਨ', BSF ਨੇ ਕਬਜ਼ੇ 'ਚ ਲਿਆ
NEXT STORY