ਜਲੰਧਰ (ਜ. ਬ.)– ਮਿੱਠਾਪੁਰ ਦੇ ਵਿਸ਼ਾਲ ਗਾਰਡਨ ਇਲਾਕੇ ਵਿਚ ਸਥਿਤ ਇਕ ਕੋਠੀ ਨੂੰ ਦਫ਼ਤਰ ਦੱਸ ਕੇ ਬੁਲਾਈ ਇਕ ਔਰਤ ਨਾਲ ਕਥਿਤ ਟਰੈਵਲ ਏਜੰਟ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਲੁਧਿਆਣਾ ਦੀ ਰਹਿਣ ਵਾਲੀ ਹੈ, ਜਿਸ ਨੇ ਏਜੰਟ ਨੂੰ ਵਿਦੇਸ਼ ਜਾਣ ਲਈ ਨੈਨੀ ਸਰਟੀਫਿਕੇਟ ਬਣਾਉਣ ਲਈ ਕਿਹਾ ਸੀ ਅਤੇ ਇਸੇ ਦਾ ਫਾਇਦਾ ਉਠਾ ਕੇ ਏਜੰਟ ਨੇ ਉਸ ਨੂੰ ਜਲੰਧਰ ਬੁਲਾ ਕੇ 2 ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਕਥਿਤ ਏਜੰਟ ਜਗਜੀਤ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 35 ਸਾਲਾ ਔਰਤ ਨੇ ਦੱਸਿਆ ਕਿ ਉਸ ਨੇ ਨੈਨੀ ਸਰਟੀਫਿਕੇਟ ਬਣਵਾਉਣ ਲਈ ਲੁਧਿਆਣਾ ਵਿਚ ਹੀ ਰਹਿੰਦੀ ਆਪਣੀ ਸਹੇਲੀ ਨਾਲ ਗੱਲ ਕੀਤੀ ਸੀ। ਉਸ ਨੇ ਜਗਜੀਤ ਸਿੰਘ ਦਾ ਨੰਬਰ ਦੇ ਦਿੱਤਾ। 2 ਮਹੀਨੇ ਪਹਿਲਾਂ ਉਸ ਦੀ ਜਗਜੀਤ ਨਾਲ ਗੱਲ ਹੋਈ ਸੀ, ਜਿਸ ਨੇ ਸਰਟੀਫਿਕੇਟ ਬਣਾ ਦੇਣ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਇਕ ਹਫ਼ਤਾ ਪਹਿਲਾਂ ਉਸ ਦੀ ਦੋਬਾਰਾ ਜਗਜੀਤ ਨਾਲ ਗੱਲ ਹੋਈ, ਜਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਉਸ ਨੇ ਪੀੜਤਾ ਨੂੰ 9 ਅਕਤੂਬਰ ਨੂੰ ਜਲੰਧਰ ਬੁਲਾ ਲਿਆ। ਸ਼ਨੀਵਾਰ ਸਵੇਰੇ 9 ਵਜੇ ਜਲੰਧਰ ਦੇ ਬੱਸ ਸਟੈਂਡ ਪਹੁੰਚ ਕੇ ਪੀੜਤਾ ਨੇ ਜਗਜੀਤ ਨੂੰ ਫੋਨ ਕੀਤਾ, ਜਿਹੜਾ ਉਸ ਨੂੰ ਲੈਣ ਲਈ ਐਕਟਿਵਾ ’ਤੇ ਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ 'ਜਲੰਧਰ', ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ
ਜਗਜੀਤ ਨੇ ਕਿਹਾ ਕਿ ਉਸ ਦਾ ਵਿਸ਼ਾਲ ਗਾਰਡਨ ਵਿਚ ਦਫ਼ਤਰ ਹੈ ਅਤੇ ਉਥੇ ਬੈਠ ਕੇ ਉਹ ਗੱਲ ਕਰਦੇ ਹਨ। ਪੀੜਤਾ ਦਾ ਦੋਸ਼ ਹੈ ਕਿ ਜਗਜੀਤ ਉਸ ਨੂੰ ਇਕ ਕੋਠੀ ਵਿਚ ਲੈ ਗਿਆ ਅਤੇ ਕਿਹਾ ਕਿ ਇਥੋਂ ਹੀ ਉਹ ਕੰਮ ਕਰਦਾ ਹੈ, ਜਦੋਂਕਿ ਬਾਕੀ ਦੇ ਕਮਰੇ ਉਸ ਨੇ ਕਿਰਾਏ ’ਤੇ ਦਿੱਤੇ ਹੋਏ ਹਨ। ਜਗਜੀਤ ਦੀਆਂ ਗੱਲਾਂ ਵਿਚ ਆ ਕੇ ਪੀੜਤਾ ਉਸ ਦੇ ਕਮਰੇ ਵਿਚ ਚਲੀ ਗਈ। ਪੀੜਤਾ ਨੇ ਦੋਸ਼ ਲਾਇਆ ਕਿ ਕਮਰੇ ਵਿਚ ਜਾਂਦੇ ਹੀ ਜਗਜੀਤ ਨੇ ਕੁੰਡੀ ਲਾ ਲਈ ਅਤੇ ਕਹਿਣ ਲੱਗਾ ਕਿ ਉਹ ਉਸ ਦਾ ਸਰਟੀਫਿਕੇਟ ਬਣਾ ਦੇਵੇਗਾ ਅਤੇ ਬਿਨਾਂ ਪੈਸਿਆਂ ਦੇ ਵਿਦੇਸ਼ ਭੇਜ ਦੇਵੇਗਾ। ਦੋਸ਼ ਹੈ ਕਿ ਏਜੰਟ ਨੇ ਪੀੜਤਾ ਦੇ ਮੂੰਹ ’ਤੇ ਹੱਥ ਰੱਖ ਕੇ 2 ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਮੌਕਾ ਵੇਖ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਹੜਾ ਤੁਰੰਤ ਉਥੇ ਪਹੁੰਚਿਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਥਾਣਾ ਨੰਬਰ 7 ਦੀ ਪੁਲਸ ਨੇ ਜਗਜੀਤ ਨੂੰ ਕਾਬੂ ਕਰ ਲਿਆ, ਜਦਕਿ ਕੋਠੀ ਵਿਚੋਂ ਕਈ ਸਰਟੀਫਿਕੇਟ ਅਤੇ ਪਾਸਪੋਰਟ ਵੀ ਮਿਲੇ ਹਨ। ਜਗਜੀਤ ਬਿਨਾਂ ਲਾਇਸੈਂਸ ਦੇ ਏਜੰਟੀ ਦਾ ਕੰਮ ਕਰਦਾ ਸੀ। ਥਾਣਾ ਇੰਚਾਰਜ ਸੇਖੋਂ ਦਾ ਕਹਿਣਾ ਹੈ ਕਿ ਜਗਜੀਤ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ: ਐਕਸ਼ਨ ’ਚ ਟਰਾਂਸਪੋਰਟ ਮਹਿਕਮਾ, ਬਾਦਲਾਂ ਦੀ ਬੱਸ ਸਣੇ 7 ਦੇ ਕੱਟੇ ਚਲਾਨ, 3 ਬੱਸਾਂ ਜ਼ਬਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਟਸਐਪ ’ਤੇ ਹੋਈ ਲੜਾਈ ਨੇ ਪਾਇਆ ਪੁਆੜਾ, ਗੁੱਸੇ ’ਚ ਆਏ ਪਤੀ ਨੇ ਤੋੜਿਆ ਕੈਨੇਡਾ ਜਾਣ ਦਾ ਸੁਫ਼ਨਾ
NEXT STORY