ਬਠਿੰਡਾ (ਸੁਖਵਿੰਦਰ) : ਬੀਤੇ ਦਿਨੀ ਖੇਤਾ ਸਿੰਘ ਬਸਤੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਔਰਤ ਦਾ ਕਤਲ ਕਰਨ ਦੇ ਮਾਮਲੇ ’ਚ ਪੁਲਸ ਵਲੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 10,11 ਦਸੰਬਰ ਦੀ ਦਰਮਿਆਨੀ ਰਾਤ ਨੂੰ ਖੇਤਾ ਸਿੰਘ ਬਸਤੀ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਵਿਕਾਸ ਗੋਇਲ ਅਤੇ ਉਸਦੀ ਮਾਤਾ ਮਧੂ ਗੋਇਲ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੌਰਾਨ ਮਧੂ ਗੋਇਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਘਟਨਾਂ ਤੋਂ ਬਾਅਦ ਕਾਤਲ ਘਰ ਵਿਚੋਂ ਨਗਦੀ ਲੈ ਕੇ ਫਰਾਰ ਹੋ ਗਏ ਸਨ। ਘਟਨਾਂ ਤੋਂ ਬਾਅਦ ਉਚ ਅਧਿਕਾਰੀਆਂ ਵਲੋਂ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ-2 ਇੰਚਾਰਜ ਐੱਸ.ਆਈ. ਕਰਨਦੀਪ ਸਿੰਘ, ਥਾਣਾ ਥਰਮਲ ਇੰਚਾਰਜ ਹਰਜੋਤ ਸਿੰਘ ਸਮੇਤ ਪੁਲਸ ਦੀ ਟੀਮ ਬਣਾ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਕਿਸਾਨ ਭਲਕੇ ਤੋਂ ਬੰਦ ਕਰਨਗੇ ਪੰਜਾਬ ਭਰ ਦੇ ਟੋਲ ਪਲਾਜ਼ਾ, ਇਹ ਸਮਾਂ ਕੀਤਾ ਗਿਆ ਨਿਰਧਾਰਤ
ਪੁਲਸ ਵਲੋਂ ਇਲਾਕੇ ਵਿਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਕਤਲ ਔਰਤ ਦੇ ਗੁਆਂਢੀ ਲੜਕਿਆਂ ਵਲੋਂ ਹੀ ਕੀਤਾ ਗਿਆ ਹੈ। ਪੁਲਸ ਵਲੋਂ ਕਤਲ ਕਰਨ ਦੇ ਦੋਸ਼ਾਂ ’ਚ ਮੋਨੂ ਯਾਦਵ 24 ਉਰਫ਼ ਮੋਨੂੰ ਪੁੱਤਰ ਹਰਕੇਸ਼ ਕੁਮਾਰ ਵਾਸੀ ਖੇਤਾ ਸਿੰਘ ਬਸਤੀ, ਟੋਨੂੰ ਯਾਦਵ 22 ਪੁੱਤਰ ਹਰਕੇਸ਼ ਕੁਮਾਰ ਅਤੇ ਸੇਵਕ ਸਿੰਘ ਉਰਫ਼ ਪਾਟਾ 18 ਪੁੱਤਰ ਪ੍ਰਿਥੀ ਸਿੰਘ ਵਾਸੀ ਖੇਤਾ ਸਿੰਘ ਬਸਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਵਿਕਾਸ ਗੋਇਲ ਦੇ ਗੁਆਂਢੀ ਹਨ ਅਤੇ ਉਨ੍ਹਾਂ ਵਲੋਂ ਹੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਹੋ ਵਿਦੇਸ਼ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਮੁਲਜ਼ਮ ਹਰਮਨ ਸਿੰਘ ਵਾਸੀ ਸਿਵੀਆ ਵੀ ਮੌਜੂਦ ਸੀ ਪ੍ਰੰਤੂ ਉਕਤ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਨਾਲ ਮ੍ਰਿਤਕ ਔਰਤ ਦੇ ਲੜਕੇ ਨਾ ਜਾਣ ਪਹਿਚਾਣ ਸੀ, ਜਿਸ ਦਾ ਲਾਭ ਚੁੱਕ ਕੇ ਉਹ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ ਔਰਤ ਦਾ ਕਤਲ ਕਰ ਦਿੱਤਾ ਜਦਕਿ ਵਿਕਾਸ ਦੇ ਸੱਟਾਂ ਘੱਟ ਲੱਗਣ ਕਾਰਨ ਉਹ ਬਚ ਗਿਆ। ਉਨ੍ਹਾਂ ਦੱਸਿਆ ਕਿ ਮੋਨੂੰ ਅਤੇ ਟੋਨੂੰ ਸਕੇ ਭਰਾ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਪਾਸੋਂ 7000 ਹਜ਼ਾਰ ਨਗਦੀ ਅਤੇ ਇਕ ਕਾਪਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲੰਡਾ ਦੇ ਅੰਮ੍ਰਿਤਸਰ ’ਚ ਚਾਰ ਸਾਥੀ ਗ੍ਰਿਫ਼ਤਾਰ, ਹਥਿਆਰ ਵੀ ਹੋਏ ਬਰਾਮਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਲੰਬੇ ਵਕਫ਼ੇ ਬਾਅਦ ਪੰਜਾਬ ਨੂੰ ਪਚਵਾੜਾ ਕੋਲੇ ਦੀ ਖਾਣ ਤੋਂ ਸਪਲਾਈ ਹੋਵੇਗਾ ਕੋਲਾ
NEXT STORY