ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਰੂਪਨਗਰ 'ਚ ਪੈਂਦੇ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਡਹਿਰ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 32 ਸਾਲਾ ਔਰਤ ਪੱਠੇ ਕੁਤਰ ਰਹੀ ਸੀ ਕਿ ਅਚਾਨਕ ਮਸ਼ੀਨ 'ਚ ਚੁੰਨੀ ਫਸਣ ਕਾਰਨ ਔਰਤ ਦਾ ਸਿਰ ਮਸ਼ੀਨ 'ਚ ਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜ਼ਖਮੀ ਹਾਲਤ 'ਚ ਅਮਨਦੀਪ ਕੌਰ ਦੇ ਭਰਾ ਨੇ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਚਮਕੌਰ ਸਾਹਿਬ ਵਿਖੇ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਚੰਡੀਗੜ੍ਹ ਪੀ. ਜੀ. ਆਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪੁੱਤਰੀ ਸਵ. ਚਰਨ ਸਿੰਘ ਟੋਕੇ 'ਤੇ ਪੱਠੇ ਕੁਤਰ ਰਹੀ ਸੀ ਕਿ ਅਚਾਨਕ ਉਸ ਦੀ ਚੁੰਨੀ ਟੋਕੇ 'ਚ ਫਸ ਗਈ। ਮਸ਼ੀਨ ਇਲੈਕਟ੍ਰਾਨਿਕ ਸੀ, ਜਿਸ ਕਾਰਨ ਔਰਤ ਦਾ ਸਿਰ ਮਸ਼ੀਨ 'ਚ ਚਲਾ ਗਿਆ ਅਤੇ ਇਸ ਘਟਨਾ ਤੋਂ ਬਾਅਦ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।
ਜ਼ਖਮੀ ਔਰਤ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਚੱਲਿਆ ਫਿਰ ਬੱਚਿਆਂ ਦੇ ਸ਼ੋਰ ਪਾਉਣ 'ਤੇ ਸਾਨੂੰ ਇਸ ਘਟਨਾ ਦਾ ਪੱਤਾ ਚੱਲਿਆ। ਤੁਹਾਨੂੰ ਦੱਸ ਦਈਏ ਕਿ ਔਰਤ ਦੇ ਦੋ ਬੱਚੇ (ਲੜਕਾ ਤੇ ਲੜਕੀ) ਹਨ ਅਤੇ ਔਰਤ ਆਪਣੇ ਪੇਕੇ ਪਿੰਡ 'ਚ ਰਹਿੰਦੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਵੀ ਵਿਆਹੁਤਾ ਔਰਤ ਗੰਨਾਂ ਪੀੜਨ ਵਾਲੇ ਵੇਲਣੇ ਦੀ ਲਪੇਟ 'ਚ ਆ ਗਈ ਸੀ। ਅਜਨਾਲਾ ਦੇ ਨੇੜਲੇ ਪਿੰਡ ਭੋਏਵਾਲੀ 'ਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਇਕ ਵਿਆਹੁਤਾ ਦੀ ਘਰ ਅੰਦਰ ਗੰਨਾਂ ਪੀੜਨ ਵਾਲੇ ਵੇਲਣੇ ਦੀ ਲਪੇਟ 'ਚ ਆ ਜਾਣ ਕਰਨ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਹੁਰੇ ਪਰਿਵਾਰ ਵੱਲੋਂ ਸੋਮਵਾਰ ਸਵੇਰੇ ਫੋਨ ਗਿਆ ਸੀ ਕਿ ਉਨ੍ਹਾਂ ਦੀ ਲੜਕੀ ਮਨਦੀਪ ਕੌਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਮਨਦੀਪ ਕੌਰ ਦੀ ਲਾਸ਼ ਘਰ 'ਚ ਲੱਗੇ ਗੰਨੇ ਦੇ ਵੇਲਣੇ ਨਾਲ ਲਿਪਟੀ ਹੋਈ ਸੀ। ਜਿਸ ਨੂੰ ਪੁਲਸ ਥਾਣਾ ਅਜਨਾਲਾ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਲੰਬੇ ਅਰਸੇ ਬਾਅਦ ਨਵਜੋਤ ਸਿੱਧੂ 'ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ
ਕੋਰੋਨਾ ਵਾਇਰਸ ਨੂੰ ਲੈ ਕੇ LPU ਸਬੰਧੀ ਵਾਇਰਲ ਹੋਈ ਖਬਰ ਦੀ ਜਾਣੋ ਅਸਲ ਸੱਚਾਈ
NEXT STORY