ਮੋਗਾ (ਆਜ਼ਾਦ) : ਬਾਘਾ ਪੁਰਾਣਾ ਪੁਲਸ ਨੇ ਪਿੰਡ ਰਾਜਿਆਣਾ ਦੇ ਇਕ ਨੌਜਵਾਨ ਨੂੰ ਆਪਣੇ ਜਾਲ ਵਿਚ ਫਸਾ ਕੇ ਉਸ ਖ਼ਿਲਾਫ ਜਬਰ-ਜ਼ਿਨਾਹ ਦਾ ਝੂਠਾ ਮਾਮਲਾ ਦਰਜ ਕਰਨ ਦੀ ਧਮਕੀ ਦੇਣ ਅਤੇ ਬਲੈਕਮੇਲ ਕਰ ਕੇ 30 ਹਜ਼ਾਰ ਰੁਪਏ ਬਟੋਰਨ ਵਾਲੇ ਗਿਰੋਹ ਦੇ ਔਰਤ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਜਿਆਣਾ ਨਿਵਾਸੀ ਨਾਨਕ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਕਰੀਬ 8-10 ਦਿਨ ਪਹਿਲਾਂ ਇਕ ਔਰਤ ਨਿਵਾਸੀ ਕੋਟਕਪੂਰਾ ਹਾਲ ਅਬਾਦ ਮੁਗਲੂ ਪੱਤੀ ਬਾਘਾ ਪੁਰਾਣਾ ਨਾਲ ਉਸਦੀ ਮੁਲਾਕਾਤ ਬੱਸ ਸਟੈਂਡ ’ਤੇ ਹੋਈ ਸੀ। ਉਸਨੇ ਕਿਹਾ ਕਿ ਜਦੋਂ ਉਹ ਬੀਤੀ 3 ਅਗਸਤ ਨੂੰ ਕਰੀਬ 6 ਵਜੇ ਸ਼ਾਮ ਮੁੱਦਕੀ ਰੋਡ ’ਤੇ ਇਕ ਪ੍ਰਾਈਵੇਟ ਸਕੂਲ ਕੋਲ ਜਾ ਰਿਹਾ ਸੀ ਤਾਂ ਉਥੇ ਮੈਂਨੂੰ ਉਕਤ ਔਰਤ ਮਿਲੀ ਅਤੇ ਮੈਨੂੰ ਆਪਣੇ ਜਾਲ ਵਿਚ ਫਸਾ ਕੇ ਉਕਤ ਸਕੂਲ ਦੇ ਸੁੰਨਸਾਨ ਕਮਰੇ ਵਿਚ ਲੈ ਗਈ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਪੁਲਸ ਨੇ ਬਰਾਮਦ ਕੀਤੇ ਹਥਿਆਰ
ਇਸ ਦੌਰਾਨ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਥੇ ਉਸਦੇ ਹੋਰ ਸਾਥੀ ਆ ਧਮਕੇ ਜਿਨ੍ਹਾਂ ਮੈਂਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਉਹ ਪੁਲਸ ਮੁਲਾਜ਼ਮ ਹਨ ਅਤੇ ਮੈਨੂੰ ਇਕ ਕਾਰ ਵਿਚ ਬਿਠਾ ਕੇ ਕਿਹਾ ਕਿ ਜਾਂ ਤਾਂ ਦੋ ਲੱਖ ਰੁਪਏ ਦੇਦੇ ਨਹੀਂ ਤਾਂ ਤੇਰੇ ਖ਼ਿਲਾਫ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਜਾਵੇਗਾ। ਮੈਂ ਡਰ ਗਿਆ ਅਤੇ ਉਨ੍ਹਾਂ ਮੇਰੇ ਕੋਲੋਂ 20 ਹਜ਼ਾਰ ਰੁਪਏ ਜ਼ਬਰੀ ਮੇਰੀ ਜੇਬ ਵਿਚੋਂ ਕੱਢ ਲਏ ਅਤੇ ਗੱਡੀ ਵਿਚ ਬਿਠਾ ਕੇ ਮੈਨੂੰ ਨਿਹਾਲ ਸਿੰਘ ਵਾਲਾ ਰੋਡ ਦੇ ਇਕ ਏ. ਟੀ. ਐੱਮ. ’ਤੇ ਲਿਜਾ ਕੇ 10 ਹਜ਼ਾਰ ਰੁਪਏ ਹੋਰ ਕਢਵਾ ਲਏ ਅਤੇ ਕਹਿਣ ਲੱਗੇ ਕਿ ਜੇਕਰ ਸਾਨੂੰ ਬਾਕੀ ਪੈਸੇ ਨਾ ਦਿੱਤੇ ਤਾਂ ਅਸੀਂ ਤੇਰੇ ਖ਼ਿਲਾਫ ਕਾਰਵਾਈ ਕਰਾਂਗੇ ਅਤੇ ਬਾਅਦ ਵਿਚ ਮੇਰੇ ਕਹਿਣ ’ਤੇ ਉਹ ਪੈਸੇ ਦੇ ਦੇਵੇਗਾ, ਮੈਨੂੰ ਕਾਲੇਕੇ ਰੋਡ ’ਤੇ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ : ਵਿਆਹ ਤੋਂ 13 ਸਾਲ ਬਾਅਦ ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤੀ ਨੇ ਖ਼ੁਦਕੁਸ਼ੀ ਨੋਟ ’ਚ ਬਿਆਨ ਕੀਤਾ ਦਰਦ
ਉਸ ਨੇ ਕਿਹਾ ਕਿ ਮੈਂ ਕਥਿਤ ਦੋਸ਼ੀਆਂ ਦੀ ਪਛਾਣ ਕਰਨ ਦਾ ਯਤਨ ਕਰਦਾ ਰਿਹਾ ਤਾਂ ਪਤਾ ਲੱਗਾ ਕਿ ਉਹ ਪੁਲਸ ਮੁਲਾਜ਼ਮ ਨਹੀਂ ਸੀ ਸਗੋਂ ਕਥਿਤ ਦੋਸ਼ੀ ਔਰਤ ਦੇ ਗਿਰੋਹ ਨਾਲ ਸਬੰਧਤ ਹਰਦੀਪ ਸਿੰਘ, ਪ੍ਰਵੀਨ ਕੁਮਾਰ, ਗੁਰਤੇਜ ਸਿੰਘ ਸਾਰੇ ਨਿਵਾਸੀ ਮੋਗਾ, ਜਸਕਰਨ ਸਿੰਘ ਨਿਵਾਸੀ ਮਾਹਲਾ ਖੁਰਦ ਹਨ। ਇਸ ਤਰ੍ਹਾਂ ਕਥਿਤ ਦੋਸ਼ੀ ਔਰਤ ਨੇ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਮੈਨੂੰ ਬਲੈਕਮੇਲ ਕੀਤਾ ਅਤੇ ਜਬਰ-ਜ਼ਿਨਾਹ ਦਾ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਮੇਰੇ ਕੋਲੋਂ 30 ਹਜ਼ਾਰ ਰੁਪਏ ਵੀ ਬਟੋਰ ਲਏ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਘਰ ’ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਸਮੇਤ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਗਿਰੋਹ ਦੀ ਔਰਤ ਸਮੇਤ ਸਾਰੇ ਕਥਿਤ ਦੋਸ਼ੀਆਂ ਨੂੰ ਦਬੋਚ ਲਿਆ, ਜਿਨ੍ਹਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਹ ਜਾਨਣ ਦਾ ਯਤਨ ਕਰ ਰਹੇ ਹਨ ਕਿ ਉਕਤ ਗਿਰੋਹ ਨੇ ਪਹਿਲਾਂ ਕਿੰਨ੍ਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ?
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਧਮਕੀ, ਪੁਲਸ ਪ੍ਰਸ਼ਾਸਨ ਅਲਰਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ
NEXT STORY