ਲੁਧਿਆਣਾ (ਸਿਆਲ) - ਤਾਜਪੁਰ ਰੋਡ ਦੀ ਕੇਂਦਰੀ ਜੇਲ 'ਚ ਬੰਦ ਹਵਾਲਾਤੀ ਬੇਟੇ ਨਾਲ ਮੁਲਾਕਾਤ ਕਰਨ ਆਈ ਔਰਤ ਦੀ ਤਲਾਸ਼ੀ ਦੌਰਾਨ ਪ੍ਰਾਈਵੇਟ ਪਾਰਟ 'ਚੋਂ ਲੁਕੋਈਆਂ ਹੋਈਆਂ ਗੋਲੀਆਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਨਤਾ ਨਗਰ ਦੀ ਰਹਿਣ ਵਾਲੀ ਇਕ ਔਰਤ ਜੇਲ 'ਚ ਬੰਦ ਆਪਣੇ ਬੇਟੇ ਜਸਪ੍ਰੀਤ ਨਾਲ ਮੁਲਾਕਾਤ ਕਰਨ ਆਈ ਸੀ। ਮੁਲਾਕਾਤ ਦਰਜ ਕਰਵਾਉਣ ਉਪਰੰਤ ਜੇਲ ਕੰਪਲੈਕਸ 'ਚ ਸਥਾਪਤ ਤਲਾਸ਼ੀ ਰੂਮ 'ਚ ਮਹਿਲਾ ਕਾਂਸਟੇਬਲ ਸੁਖਵਿੰਦਰ ਕੌਰ ਨੇ ਜਦੋਂ ਮੁਲਾਕਾਤੀ ਔਰਤ ਜਗਦੀਸ਼ ਦੀ ਤਲਾਸ਼ੀ ਲਈ ਤਾਂ ਉਸ ਦੇ ਪ੍ਰਾਈਵੇਟ ਪਾਰਟ 'ਚ ਲੁਕੋਈਆਂ 80 ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ।ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ ਹੈ।
ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਕਤ ਔਰਤ ਦੇ ਹਵਾਲਾਤੀ ਬੇਟੇ 'ਤੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਹੋਣ 'ਤੇ ਲਗਭਗ 6 ਮਹੀਨੇ ਤੋਂ ਜੇਲ ਵਿਚ ਬੰਦ ਹੈ। ਜੇਲ ਪ੍ਰਸ਼ਾਸਨ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਹਵਾਲਾਤੀ ਬੇਟੇ ਨਾਲ ਉਕਤ ਔਰਤ ਕਿੰਨੀ ਵਾਰ ਮੁਲਾਕਾਤ ਕਰ ਕੇ ਗਈ।
ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
NEXT STORY