ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਮਾਨਾ ਦੀ ਰਹਿਣ ਵਾਲੀ 2 ਮਹੀਨੇ ਪਹਿਲਾਂ ਵਿਆਹੀ ਇਕ ਲੜਕੀ ਨੇ ਜ਼ਹਿਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੀ ਪਛਾਣ ਨਵਜੋਤ ਕੌਰ ਦੇ ਰੂਪ 'ਚ ਹੋਈ ਹੈ, ਜੋਕਿ ਫਗਵਾੜਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਵਿਆਹੀ ਹੋਈ ਸੀ ਅਤੇ ਹੁਣ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਕੌਰ ਨੇ ਸੁਹਰੇ ਪਰਿਵਾਰ ਦੀ ਦਾਜ ਦੀ ਮੰਗ ਅਤੇ ਤਸੀਹਿਆਂ ਤੋਂ ਤੰਗ ਆ ਕੇ ਆਪਣੀ ਜੀਵਨਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਠੀਕ ਹੋ ਕੇ ਪਰਤਿਆ ਘਰ
ਇਟਲੀ ਤੋਂ ਵਾਪਸ ਆਏ ਨੌਜਵਾਨ ਨਾਲ ਮਾਰਚ ਮਹੀਨੇ ਹੋਇਆ ਸੀ ਵਿਆਹ
ਨਵਜੋਤ ਕੌਰ ਦਾ ਵਿਆਹ 15 ਮਾਰਚ 2020 ਨੂੰ ਇਟਲੀ ਤੋਂ ਵਾਪਸ ਪਰਤੇ ਫਗਵਾੜਾ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨਾਲ ਹੋਇਆ ਸੀ। ਪੁਲਸ ਨੂੰ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਉਕਤ ਲੜਕੀ ਨਵਜੋਤ ਕੌਰ ਦੇ ਸੁਸਾਈਡ ਨੋਟ ਅਤੇ ਮਾਤਾ ਪਿਤਾ ਦੇ ਦੱਸਣ ਮੁਤਾਬਕ ਵਿਆਹ ਤੋਂ 15 ਦਿਨ ਬਾਅਦ ਸਹੁਰੇ ਪਰਿਵਾਰ ਵੱਲੋਂ ਦਾਜ ਅਤੇ ਕਾਰ ਦੀ ਮੰਗ ਕਾਰਨ ਨਵਜੋਤ ਕੌਰ ਨੂੰ ਤੰਗ ਕੀਤਾ ਜਾਣ ਲੱਗ ਪਿਆ ਸੀ। ਨਵਜੋਤ ਦਾ ਪਤੀ ਉਸ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਤਸੀਹੇ ਵੀ ਦਿੰਦਾ ਸੀ।
ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ
ਪਰਿਵਾਰ ਮੁਤਾਬਕ 28 ਮਈ ਦੀ ਰਾਤ ਨੂੰ ਸਹੁਰੇ ਪਰਿਵਾਰ ਅਤੇ ਨਵਜੋਤ ਦੇ ਪਤੀ ਨੇ ਨਵਜੋਤ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਦਰਖਾਸਤ ਨਵਜੋਤ ਦੇ ਘਰਦਿਆਂ ਵੱਲੋਂ 29 ਮਈ ਨੂੰ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਦੇ ਉਲਟ ਨਵਜੋਤ ਦੇ ਸਹੁਰੇ ਪਰਿਵਾਰ ਵੱਲੋਂ ਨਵਜੋਤ 'ਤੇ ਸੋਨਾ ਚੋਰੀ ਦਾ ਇਲਜ਼ਾਮ ਲਗਾ ਕੇ ਉਸ ਦੇ ਘਰ ਪੁਲਸ ਭੇਜੀ ਗਈ। ਨਵਜੋਤ ਦੀ ਦਰਖਾਸਤ 'ਤੇ ਕੋਈ ਕਾਰਵਾਹੀ ਨਾ ਹੋਣ ਦੀ ਕਰਕੇ ਪਰੇਸ਼ਾਨ ਅੱਜ ਨਵਜੋਤ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਨਵਜੋਤ ਦੀ ਹਲਾਰ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਵੱਲੋਂ 12 ਤੋਂ 24 ਘੰਟੇ ਨਿਗਰਾਨੀ ਹੇਠ ਰੱਖਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਤਾਂਡਵ, ਇਕੋ ਪਰਿਵਾਰ ਦੇ 7 ਮੈਂਬਰਾਂ ਸਣੇ 10 ਨਵੇਂ ਕੇਸ ਮਿਲੇ
ਮੁਕਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤਾ ਵੈਂਟੀਲੇਟਰ
NEXT STORY