ਜਲਾਲਾਬਾਦ(ਨਿਖੰਜ)- ਬੀਤੇ ਦਿਨੀਂ ਸ਼ਨੀਵਾਰ ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਬਣੀ ਸਰਕਾਰੀ ਆਈ. ਟੀ. ਆਈ ਦੇ ਕੋਲ ਟਰੈਕਸ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਾਰਨ ਗੱਡੀ 'ਚ ਸਵਾਰ 2 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਸੀ ਤੇ ਬਾਕੀ ਗੱਡੀ 'ਚ ਸਵਾਰ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਹਾਦਸੇ 'ਚ ਗੰਭੀਰ ਜ਼ਖਮੀ ਹੋਏ ਕੁਝ ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਿੰਡ ਸਿੱਧੂ ਵਾਲਾ ਦਾ ਪਰਿਵਾਰ ਆਪਣੇ ਬਜ਼ੁਰਗ ਦੇ ਫੁੱਲ ਤਾਰ ਕੇ ਬਿਆਸ ਤੋਂ ਵਾਪਸ ਆ ਰਿਹਾ ਸੀ। ਇਸ ਗੱਡੀ 'ਚ ਸਵਾਰ ਔਰਤ ਗੁੱਡੋ ਬਾਈ ਪਤਨੀ ਮੰਗਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ। ਇਸ ਔਰਤ ਦਾ ਇਲਾਜ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਵਿਖੇ ਚੱਲ ਰਿਹਾ ਸੀ ਤੇ ਅੱਜ ਗੁੱਡੋ ਬਾਈ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਟਿਆਲਾ ਨਗਰ ਨਿਗਮ ਨੇ ਮਾਲ ਦੇ ਮਾਲਕਾਂ ਤੇ ਦੁਕਾਨਦਾਰਾਂ ਨੂੰ ਦਿੱਤਾ ਵੱਡਾ ਝਟਕਾ
NEXT STORY