ਮੋਹਾਲੀ (ਸੰਦੀਪ) : 29 ਸਾਲਾ ਸਰੋਜਨੀ ਨੇ ਮੋਹਾਲੀ ਕਲੱਬ ਦੀ ਛੱਤ ਤੋਂ ਸ਼ੱਕੀ ਹਾਲਾਤ ’ਚ ਛਾਲ ਮਾਰ ਦਿੱਤੀ। ਸਰੋਜਨੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਜਾਂਚ ਅਤੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਸਰੋਜਨੀ ਦੇ ਪਤੀ ਰਾਮ ਅਵਤਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਉਸ ਨੂੰ ਸ਼ੁੱਕਰਵਾਰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ
ਫੇਜ਼-11 ਥਾਣੇ ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪੁਲਸ ਨੂੰ ਮੋਹਾਲੀ ਕਲੱਬ ਦੀ ਛੱਤ ਤੋਂ ਇਕ ਔਰਤ ਵੱਲੋਂ ਛਾਲ ਮਾਰਨ ਦੀ ਸੂਚਨਾ ਮਿਲੀ ਸੀ। ਛੱਤ ਤੋਂ ਡਿੱਗੀ ਲਹੂ-ਲੁਹਾਨ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਜਾਂਚ ਦੌਰਾਨ ਮ੍ਰਿਤਕਾ ਦੀ ਪਛਾਣ ਸਰੋਜਨੀ ਵਜੋਂ ਹੋਈ ਹੈ, ਜਿਸ ਦਾ ਵਿਆਹ ਕਈ ਸਾਲ ਪਹਿਲਾਂ ਮੂਲ ਰੂਪ ’ਚ ਯੂ. ਪੀ. ਨਿਵਾਸੀ ਰਾਮ ਅਵਤਾਰ ਨਾਲ ਹੋਇਆ ਸੀ ਅਤੇ ਉਸ ਦੇ 3 ਬੱਚੇ ਹਨ।
ਇਹ ਵੀ ਪੜ੍ਹੋ : ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ
ਇਸ ਸਬੰਧੀ ਜਦੋਂ ਪੁਲਸ ਨੇ ਮ੍ਰਿਤਕਾ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਸ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਸਰੋਜਨੀ ਦਾ ਪਤੀ ਉਸ ਨੂੰ ਬਹੁਤ ਤੰਗ ਕਰਦਾ ਸੀ। ਹਰ ਰੋਜ਼ ਦੋਵਾਂ ਵਿਚਕਾਰ ਲੜਾਈ ਹੁੰਦੀ ਸੀ, ਜਿਸ ਕਾਰਨ ਸਰੋਜਨੀ ਪ੍ਰੇਸ਼ਾਨ ਰਹਿੰਦੀ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਕਲੱਬ ਦੀ ਛੱਤ ਤੋਂ ਛਾਲ ਮਾਰ ਦਿੱਤੀ ਹੈ। ਜਾਂਚ ’ਚ ਸਾਹਮਣੇ ਆਇਆ ਕਿ ਸਰੋਜਨੀ ਅਤੇ ਉਸ ਦਾ ਪਤੀ ਕਲੱਬ ’ਚ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਉੱਥੇ ਹੀ ਰਹਿੰਦੇ ਸਨ।
CM ਮਾਨ ਦੇ ਯਤਨਾਂ ਸਦਕਾ ਉਦਯੋਗਿਕ ਵਿਕਾਸ ’ਚ ਮੋਹਰੀ ਬਣ ਕੇ ਉੱਭਰੇਗਾ ਪੰਜਾਬ : ਹਰਪਾਲ ਚੀਮਾ
NEXT STORY