ਖੰਨਾ (ਬਿਪਨ, ਧੀਰਾ) : ਇੱਥੇ ਜੀ. ਟੀ. ਰੋਡ ਬੀਜਾ ਨੇੜੇ ਬੀਤੀ ਰਾਤ ਦੋ ਅਣਪਛਾਤੇ ਲੁਟੇਰਿਆਂ ਨੇ ਇਕ ਔਰਤ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀਂ ਕਰ ਦਿੱਤਾ, ਜਿਸ ਦੀ ਲੁਧਿਆਣਾ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਾਜਪੁਰ ਰੋਡ ਲੁਧਿਆਣਾ ਦਾ ਇਕ ਪਰਿਵਾਰ ਆਪਣੀ ਡਸਟਰ ਕਾਰ 'ਚ ਖੰਨਾ ਤੋਂ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਬੀਜਾ ਅਤੇ ਦੋਰਾਹਾ ਦੇ ਵਿਚਕਾਰ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਕਰਨ ਲਈ ਕਾਰ ਰੋਕੀ।
ਕਾਰ 'ਚੋਂ ਜਦੋਂ ਰਾਧਿਕਾ ਨਾਂ ਦੀ ਔਰਤ ਬਾਹਰ ਆਈ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਰਾਧਿਕਾ ਕੋਲੋਂ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਰਾਧਿਕਾ ਨੇ ਬੈਗ ਨਹੀਂ ਛੱਡਿਆ, ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਰਾਧਿਕਾ 'ਤੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ। ਬਾਅਦ 'ਚ ਪਰਿਵਾਰਕ ਮੈਂਬਰ ਰਾਧਿਕਾ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਚ ਕਰ ਰਹੀ ਹੈ।
ਕੁੜੀ ਦੇ ਇਸ਼ਕ ਨੇ ਉਜਾੜਿਆ ਮੁੰਡੇ ਦਾ ਘਰ, 3 ਜੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)
NEXT STORY