ਜਲੰਧਰ— ਜਲੰਧਰ ਵਿਖੇ ਮੋਗਾ ਦੀ 28 ਸਾਲਾ ਵਿਆਹੁਤਾ ਨੂੰ ਬੰਧਕ ਬਣਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ’ਚ ਆਪਣੀ ਭੈਣ ਦੇ ਘਰ ਬਤੌਰ ਮੇਡ ਭੇਜਣ ਦਾ ਝਾਂਸਾ ਦੇ ਕੇ ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਅਤੇ ਫਿਰ ਕਰੀਬ ਸਵਾ ਮਹੀਨੇ ਤੱਕ ਕਿਰਾਏ ਦੇ ਮਕਾਨ ’ਚ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ
ਥਾਣਾ ਸਿਟੀ ਸਾਊਥ ਦੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਿਆਹੁਤਾ ਨੇ ਪੁਲਸ ਦੇ ਕੋਲ ਦਰਜ ਕਰਵਾਏ ਬਿਆਨ ’ਚ ਕਿਹਾ ਕਿ ਪਿੰਡ ਭੁੱਲਰ ’ਚ ਰਹਿਣ ਵਾਲਾ ਸੰਤ ਰਾਮ ਉਰਫ਼ ਸ਼ੇਰੀ ਨੇ ਉਸ ਦੇ ਪੇਕੇ ਵਾਲਿਆਂ ਨੂੰ ਝਾਂਸਾ ਦਿੱਤਾ ਕਿ ਉਹ ਆਪਣੇ ਖ਼ਰਚੇ ’ਤੇ ਉਸ ਨੂੰ ਕੈਨੇਡਾ ਭੇਜ ਦੇਣਗੇ। ਇਸ ਦੌਰਾਨ ਦੋਸ਼ੀ ਸੰਤ ਰਾਮ ਸ਼ੇਰੀ ਨੇ ਵਿਆਹੁਤਾ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਰਣਜੀਤ ਸਿੰਘ ਵਾਸੀ ਉਪਲਾ (ਜਲੰਧਰ) ਨਾਲ ਮਿਲਵਾਇਆ। ਫਿਰ ਉਕਤ ਟਰੈਵਲ ਏਜੰਟ ਰਣਜੀਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਹਿਲਾ ਨੂੰ ਜਲੰਧਰ ’ਚ ਇਕ ਕੋਠੀ ’ਚ ਲਿਜਾ ਕੇ ਉਸ ਨੂੰ ਤਿੰਨ ਸਾਲ ਦੇ ਬੇਟੇ ਨਾਲ ਬੰਧਕ ਬਣਾ ਲਿਆ। ਇਥੇ ਉਸ ਨੇ ਵਿਆਹੁਤਾ ਨਾਲ ਇਕ ਮਹੀਨਾ 10 ਦਿਨਾਂ ਤੱਕ ਪਹਿਲਾਂ ਲਗਾਤਾਰ ਜਬਰ-ਜ਼ਿਨਾਹ ਕੀਤਾ। ਵਿਆਹੁਤਾ ਮੌਕਾ ਪਾ ਕੇ ਕੋਠੀ ’ਚੋਂ ਨਿਕਲੀ ਅਤੇ ਆਪਣੇ ਘਰ ਮੋਗਾ ਪਹੁੰਚੀ। ਵਿਆਹੁਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਜੋੜੇ ਸਮੇਤ ਤਿੰਨ ’ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ
ਪੀੜਤਾ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਆਪਣੀ ਪਤਨੀ ਅਮਨਦੀਪ ਕੌਰ ਦੇ ਨਾਲ ਮਿਲ ਕੇ ਉਸ ਨੂੰ ਤਿੰਨ ਸਾਲ ਦੇ ਬੇਟੇ ਨਾਲ ਕੋਠੀ ’ਚ ਬੰਧਕ ਬਣਾ ਕੇ ਰੱਖਿਆ ਅਤੇ ਲਗਾਤਾਰ ਜਬਰ-ਜ਼ਿਨਾਹ ਕਰਦਾ ਰਿਹਾ। ਇਕ ਦਿਨ ਦਰਵਾਜ਼ਾ ਖੁੱਲ੍ਹਾ ਹੋਣ ਦੇ ਫਾਇਦਾ ਚੁੱਕ ਕੇ ਉਕਤ ਮਹਿਲਾ ਕੋਠੀ ’ਚੋਂ ਬੇਟੇ ਨਾਲ ਭੱਜ ਨਿਕਲੀ ਅਤੇ ਮੋਗਾ ਆਪਣੇ ਘਰ ’ਚ ਪਹੁੰਚੀ। ਇਥੇ ਉਸ ਨੇ ਸਾਰੀ ਵਾਰਦਾਤ ਪਤੀ ਨੂੰ ਦੱਸੀ। ਇਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਉਕਤ ਮਹਿਲਾ ਦੇ ਬਿਆਨ ’ਤੇ ਰਣਜੀਤ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸੰਤ ਰਾਮ ਖ਼ਿਲਾਫ਼ ਸਾਜਿਸ਼ ਤਹਿਤ ਬਲਾਤਕਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰਕੇ ਦੋਸ਼ੀ ਰਣਜੀਤ ਸਿੰਘ ਅਤੇ ਸੰਤ ਰਾਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਫਰਾਰ ਅਮਨਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਹੈ। ਰਣਜੀਤ ਸਿੰਘ ਨੇ ਕੈਨੇਡਾ ਭੇਜਣ ਦੀ ਫਾਈਲ ਭਰਨ ਦੇ ਨਾਂ ’ਤੇ ਮਹਿਲਾ ਦੀ ਮਾਂ ਤੋਂ 15 ਹਜ਼ਾਰ ਰੁਪਏ ਵੀ ਲਏ ਸਨ।
ਇਹ ਵੀ ਪੜ੍ਹੋ: ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਪਾਬੰਦੀਆਂ 31 ਮਈ ਤਕ ਵਧਾਈਆਂ
NEXT STORY