ਫਿਰੋਜ਼ਪੁਰ (ਕੁਮਾਰ)-ਪਾਕਿ ਏਜੰਸੀ ਆਈ. ਐੱਸ. ਆਈ. ਵੱਲੋਂ ਡਰੋਨ ਦਾ ਇਸਤੇਮਾਲ ਕਰ ਕੇ ਪੰਜਾਬ ਵਿਚ ਭੇਜੇ ਗਏ ਹਥਿਆਰਾਂ ਅਤੇ ਪੰਜਾਬ ਪੁਲਸ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਬਾਅਦ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਵੀ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੂੰ ਹੋਰ ਚੌਕਸ ਰਹਿਣਾ ਹੋਵੇਗਾ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ ਇਕ ਸਰਹੱਦੀ ਪਿੰਡ ਦੀ ਔਰਤ ਨੇ ਪੁਲਸ ਦੇ ਵੱਡੇ ਅਧਿਕਾਰੀਆਂ ਨੂੰ 2 ਵਾਰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫਿਰੋਜ਼ਪੁਰ ਬਾਰਡਰ ਦੇ ਨਾਲ ਲੱਗਦੇ ਕੁਝ ਸਰਹੱਦੀ ਸਮੱਗਲਰ ਡਰੋਨ ਨਾਲ ਪਾਕਿ ਸਮੱਗਲਰਾਂ ਤੋਂ ਹੈਰੋਇਨ ਮੰਗਵਾਉਂਦੇ ਹਨ। ਇਸ ਸ਼ਿਕਾਇਤ 'ਤੇ ਪੰਜਾਬ ਦੇ ਚੰਡੀਗੜ੍ਹ ਸਥਿਤ ਪੁਲਸ ਅਫਸਰਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਅਤੇ ਉਹ ਸ਼ਿਕਾਇਤ ਅੱਜ ਵੀ ਇਕ ਰਹੱਸ ਬਣੀ ਹੋਈ ਹੈ। ਇਸ ਸ਼ਿਕਾਇਤਕਰਤਾ ਔਰਤ ਨੇ ਦਾਅਵਾ ਕੀਤਾ ਸੀ ਕਿ ਇਸ ਇਲਾਕੇ ਵਿਚ ਉਸ ਨੇ ਖੁਦ ਉਪਰ ਉੱਡਦਾ ਡਰੋਨ ਦੇਖਿਆ ਸੀ ਪਰ ਉਹ ਸ਼ਿਕਾਇਤ ਸੱਚੀ ਸੀ ਜਾਂ ਝੂਠੀ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਸੀ। ਫਿਰੋਜ਼ਪੁਰ ਸ਼ਹਿਰ ਪਾਕਿ ਬਾਰਡਰ ਦੇ ਰਸਤੇ ਪਾਕਿ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ, ਹਥਿਆਰ ਅਤੇ ਪਾਕਿਸਤਾਨੀ ਸਿਮਾਂ ਫੜਨ ਵਿਚ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਬੇਸ਼ੱਕ ਕਈ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਕੁਝ ਸਮਾਂ ਪਹਿਲਾਂ ਸ੍ਰੀ ਅੰਮ੍ਰਿਤਸਰ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਤੋਂ ਫੜੀ ਗਈ ਕਰੀਬ ਸਾਢੇ 7 ਕਿਲੋ ਹੈਰੋਇਨ ਅਤੇ ਕਰੀਬ 80 ਲੱਖ ਦੀ ਫੜੀ ਗਈ ਡਰੱਗ ਮਨੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ ਕਿ ਫਿਰੋਜ਼ਪੁਰ ਦਾ ਬਾਰਡਰ ਕਰਾਸ ਕਰ ਕੇ ਹੈਰੋਇਨ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਿਹਾਲਾ ਕਿਲਚਾ ਵਿਚ ਕਿਵੇਂ ਲਿਆਂਦੀ ਗਈ। ਉਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਜਲੰਧਰ ਦੇ ਸੀ. ਆਈ. ਏ. ਸਟਾਫ ਅਤੇ ਮੋਗਾ ਦੇ ਸੀ. ਆਈ. ਏ . ਸਟਾਫ ਦੀ ਪੁਲਸ ਵੱਲੋਂ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਤੋਂ ਭਾਰਤੀ ਸਮੱਗਲਰਾਂ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਦੇ ਅੰਤਰਰਾਸ਼ਟਰੀ ਮੁੱਲ ਦੀ ਫੜੀ ਗਈ ਹੈਰੋਇਨ ਨੇ ਬਾਰਡਰ 'ਤੇ ਕੀਤੇ ਗਏ ਸੁਰੱਖਿਆ ਪ੍ਰਬੰਧਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਨੂੰ ਉਡਦੇ ਡਰੋਨਾਂ 'ਤੇ ਸਖਤ ਨਜ਼ਰ ਰੱਖਣੀ ਹੋਵੇਗੀ ਕਿਉਂਕਿ ਪੰਜਾਬ ਅਤੇ ਉਸ ਦੇ ਗੁਆਂਢੀ ਸੂਬਿਆਂ 'ਚ ਪਾਕਿ ਏਜੰਸੀ ਅੱਤਵਾਦ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੀ ਹੈ, ਜਿਸ ਦੇ ਲਈ ਵੱਡੇ ਪੱਧਰ 'ਤੇ ਨੈੱਟਵਰਕ ਵਿਛਾਉਂਦੇ ਹੋੲੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੇਸ਼-ਵਿਦੇਸ਼ ਵਿਚ ਬੈਠੇ ਅੱਤਵਾਦੀਆਂ ਦੀ ਮਦਦ ਲਈ ਜਾ ਰਹੀ ਹੈ। ਇਸ ਸਬੰਧੀ ਬੀ. ਐੱਸ.ਐੱਫ. ਅਤੇ ਪੁਲਸ ਦੇ ਅਧਿਕਾਰੀਆਂ ਵੱਲੋਂ ਫੋਨ ਨਾ ਚੁੱਕਣ ਕਾਰਣ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।
ਸ੍ਰੀ ਹਜ਼ੂਰ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਭਗਤ ਨਾਮਦੇਵ ਜੀ ਦੀ ਸਦਭਾਵਨਾ ਯਾਤਰਾ 8 ਨੂੰ ਪੁੱਜੇਗੀ ਘੁਮਾਣ : ਬੋਕਾਰੇ
NEXT STORY