ਨੰਗਲ (ਗੁਰਭਾਗ ਸਿੰਘ)-ਪੰਜਾਬ ਦੇ ਇਕ ਵੱਡੇ ਸ਼ਹਿਰ ਤੋਂ ਨੰਗਲ ਪਹੁੰਚ ਕੇ ਮਹਿਲਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਕਾਇਦਾ ਇਸ ਦਰਦਨਾਕ ਕਾਰੇ ਤੋਂ ਪਹਿਲਾਂ ਮਰਨ ਵਾਲੀ ਮਹਿਲਾ ਨੇ ਆਪਣੀ ਪਛਾਣ ਵਾਲਾ ਆਧਾਰ ਕਾਰਡ ਅਤੇ ਕੁਝ ਹੋਰ ਦਸਤਾਵੇਜ਼ ਵੀ ਨਹਿਰ ਕਿਨਾਰੇ ਰੱਖ ਦਿੱਤੇ।
ਖ਼ਬਰ ਨੰਗਲ ਦੇ ਹਾਈਡਲ ਨਹਿਰ ਤੋਂ ਸਾਹਮਣੇ ਆਉਣ ਤੋਂ ਬਾਅਦ ਵੱਡੀ ਤਦਾਦ ਵਿਚ ਲੋਕਾਂ ਦੀ ਭੀੜ ਨਹਿਰ ਕੰਢੇ ਲੱਗ ਗਈ। ਦੇਰ ਰਾਤ ਦੀ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟ ਫਾਰਮ ’ਤੇ ਵੀ ਲੋਕਾਂ ਨੇ ਵੱਧ ਚੜ੍ਹ ਕੇ ਕੁਮੈਂਟਬਾਜ਼ੀ ਕੀਤੀ। ਫਗਵਾੜਾ ਸ਼ਹਿਰ ਦੀ ਰਹਿਣ ਵਾਲੀ 55 ਤੋਂ 60 ਸਾਲ ਦੀ ਬਜ਼ੁਰਗ ਸ਼ਕੁੰਤਲਾ ਦੇਵੀ ਪਤਨੀ ਚਮਨ ਲਾਲ ਨੇ ਬੀਤੀ ਦੇਰ ਰਾਤ ਹਾਈਡਲ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਬਾਰਿਸ਼ ਨੇ ਵਧਾਈ ਕਿਸਾਨਾਂ ਦੀ ਚਿੰਤਾ, ਖੜ੍ਹੀ ਹੋਈ ਵੱਡੀ ਮੁਸੀਬਤ!

ਨਹਿਰ ਦੇ ਪੁਲ ਤੋਂ ਲੰਘਣ ਵਾਲੇ ਇਕ ਨੌਜਵਾਨ ਨੇ ਕਿਹਾ ਕਿ ਇਹ ਘਟਨਾ ਉਸ ਦੇ ਬਿਲਕੁਲ ਸਾਹਮਣੇ ਹੋਈ। ਪਹਿਲਾਂ ਤਾਂ ਉਕਤ ਔਰਤ ਨੇ ਚੱਪਲਾਂ ਖੋਲ੍ਹ ਕੇ ਧਰਤੀ ਨੂੰ ਸਲਾਮ ਕੀਤਾ ਅਤੇ ਉਸ ਤੋਂ ਬਾਅਦ ਉਹ ਨਹਿਰ ਕਿਨਾਰੇ ਲੱਗੀ ਲੋਹੇ ਦੀ ਗ੍ਰਿਲ ’ਤੇ ਚੜ੍ਹ ਗਈ ਅਤੇ ਪਾਣੀ ਵਿਚ ਛਾਲ ਮਾਰ ਦਿੱਤੀ।
ਨੌਜਵਾਨ ਨੇ ਕਿਹਾ ਕਿ ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਉਦੋਂ ਤੱਕ ਔਰਤ ਪਾਣੀ ’ਚ ਛਾਲ ਮਾਰ ਚੁੱਕੀ ਸੀ ਜਦੋਂ ਲੋਕਾਂ ਨੇ ਨਹਿਰ ਵਿਚ ਵੇਖਿਆ ਅਤੇ ਮਹਿਲਾ ਦਾ ਸਿਰ ਨਹਿਰ ਦੀ ਜ਼ਮੀਨ ਨਾਲ ਟਕਰਾ ਕੇ ਫੱਟ ਚੁੱਕਿਆ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਾਈਡਲ ਨਹਿਰ ਦਾ ਕੰਮ ਚੱਲਣ ਕਰਕੇ ਇਸ ਵਿਚ ਪਾਣੀ ਦੀ ਆਮਦ ਨੂੰ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਪੁਲਸ ਨੇ ਵਧਾਈ ਸਖ਼ਤੀ, ਇਨ੍ਹਾਂ 6 ਜੇਲ੍ਹਾਂ 'ਚ ਕੀਤੀ ਛਾਪੇਮਾਰੀ
ਕੁਝ ਹੀ ਦੇਰ ਬਾਅਦ ਮਹਿਲਾਂ ਦੇ ਸਰੀਰ ਨੂੰ ਸਥਾਨਕ ਲੋਕਾਂ ਅਤੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਵੱਲੋਂ ਨਹਿਰ ਵਿਚੋਂ ਕੱਢ ਲਿਆ ਗਿਆ। ਇਸ ਬਾਰੇ ਜਦੋਂ ਨਹਿਰ ਕਿਨਾਰੇ ਰੱਖੇ ਮਹਿਲਾ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਆਧਾਰ ਕਾਰਡ ਤੋਂ ਇਲਾਵਾ 2 ਬੱਸ ਦੀਆਂ ਟਿਕਟਾਂ ਮਿਲੀਆਂ ਹਨ, ਜਿਸ ਮੁਤਾਬਕ ਮਹਿਲਾ ਨੇ ਬੀਤੇ ਦਿਨੀਂ ਫਗਵਾੜਾ ਤੋਂ ਸਵੇਰੇ 5 ਵਜੇ ਹੁਸ਼ਿਆਰਪੁਰ ਦੀ ਟਿਕਟ ਲਈ ਅਤੇ ਦੂਜੀ ਟਿਕਟ ਉਸ ਨੇ ਸ਼ਾਮ ਨੂੰ 7 ਵਜੇ ਨੰਗਲ ਬੱਸ ਲਈ ਲੈ ਲਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਅਧਿਕਾਰੀ 'ਤੇ ਡਿੱਗੀ ਗਾਜ, ਹੋ ਗਈ ਵੱਡੀ ਕਾਰਵਾਈ, ਮਾਮਲਾ ਕਰੇਗਾ ਹੈਰਾਨ
ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਕੱਡਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਸਾਰਾ ਦਿਨ ਹੁਸ਼ਿਆਰਪੁਰ ਵਿਚ ਰਹੀ। ਆਖਿਰ ਕੀ ਕਾਰਨ ਹੋ ਗਏ ਕਿ ਉਸ ਨੂੰ ਆਪਣੀ ਜੀਵਨਲੀਲਾ ਸਮਾਪਤ ਕਰਨ ਦੀ ਲੋੜ ਪੈ ਗਈ ਅਤੇ ਉਸ ਨੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦੇਣ ਲਈ ਕਰੀਬ 60 ਕਿਲੋਮੀਟਰ ਦੂਰ ਨੰਗਲ ਪਹੁੰਚ ਕੇ ਨਹਿਰ ਦਾ ਸਹਾਰਾ ਲਿਆ। ਨੰਗਲ ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟ ਲਈ ਮੋਰਚਰੀ ਵਿਚ ਰਖਵਾ ਦਿੱਤਾ ਅਤੇ ਫਗਵਾੜਾ ਸਥਿਤ ਅੋਰਤ ਦੇ ਘਰ ਜਾਣਕਾਰੀ ਭੇਜ ਦਿੱਤੀ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਥਾਣਾ ਮੁਖੀ ਰੋਹਿਤ ਸ਼ਰਮਾ ਮੁਤਾਬਕ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਔਰਤ ਵੱਲੋਂ ਇਥੇ ਪਹੁੰਚ ਕੇ ਖ਼ੁਦਕੁਸ਼ੀ ਕਰਨ ਦਾ ਆਖਿਰ ਕਾਰਨ ਕੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ! ਐਡਵਾਈਜ਼ਰੀ ਹੋ ਗਈ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਠਿੰਡਾ ਜੇਲ੍ਹ ’ਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਸ਼ੁਰੂ ਕੀਤੀ ਭੁੱਖ-ਹੜਤਾਲ
NEXT STORY