ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ 'ਚ ਇਕ ਮਹਿਲਾ ਚੋਰ ਗੈਂਗ ਵੱਲੋਂ ਇਕ ਕਪੜੇ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਜ ਔਰਤਾਂ ਦੇ ਇਕ ਗੈਂਗ ਦੁਕਾਨ 'ਚੋਂ ਸਾਰਾ ਰੈਡੀਮੇਡ ਕਪੜਾ ਚੋਰੀ ਕਰਕੇ ਲੈ ਗਈਆਂ। ਉਕਤ ਗੈਂਗ ਵਲੋਂ ਕੀਤੀ ਗਈ ਇਹ ਵਾਰਦਾਤ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਹੀ ਮਿੰਟਾਂ 'ਚ ਇਹ ਚੋਰ ਔਰਤਾਂ ਦੁਕਾਨ ਦਾ ਸ਼ਟਰ ਤੋੜਦੀਆਂ ਹਨ ਅਤੇ ਫਿਰ ਅੰਦਰੋਂ ਸਾਰਾ ਰੈਡੀਮੇਡ ਕੱਪੜਾ ਚੋਰੀ ਕਰਕੇ ਰਫੂਚੱਕਰ ਹੋ ਜਾਂਦੀਆਂ ਹਨ।
ਦੁਕਾਨ ਮਾਲਕ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ। ਪੁਲਸ ਵੱਲੋਂ ਕੈਮਰੇ ਦੇ ਸਾਹਮਣੇ ਨਾ ਆਉਂਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਉਕਤ ਸੀ. ਸੀ. ਟੀ. ਵੀ. ਫੂਟੇਜ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੇਰਕਾ ਮਿਲਕ ਪਲਾਂਟ ਦੇ ਬੋਰਡ ਆਫ ਡਾਇਰੈਕਟਰਜ਼ ਨੇ ਮੀਟਿੰਗ ਦਾ ਕੀਤਾ ਬਾਈਕਾਟ
NEXT STORY