ਮਾਹਿਲਪੁਰ (ਮੁੱਗੋਵਾਲ)-ਰਾਸ਼ਟਰੀ ਲਘੂ ਉਦਯੋਗ ਭਾਰਤ ਸਰਕਾਰ ਅਤੇ ਮਹਿਲਾ ਜਾਗ੍ਰਤੀ ਸਵੈ-ਸੇਵੀ ਸੰਸਥਾ ਬ੍ਰਾਂਚ ਮਾਹਿਲਪੁਰ ਵਲੋਂ ਪਿੰਡ ਟੂਟੋਮਜ਼ਾਰਾ ਵਿਖੇ ਸੈਲਫ ਹੈਲਪ ਗਰੁੱਪ ਅਧੀਨ ਕੰਮ ਕਰਦੀਆਂ ਔਰਤਾਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ।
ਇਸ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਔਰਤਾਂ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਇਸ ਮੌਕੇ ਰਾਜੇਸ਼ ਜੈਨ ਡਿਪਟੀ ਮੈਨੇਜਰ ਨੇ ਕਿਹਾ ਕਿ ਉਨਾਂ ਦਾ ਵਿਭਾਗ ਸੈਲਫ ਹੈਲਪ ਗਰੁੱਪ ਅਧੀਨ ਕੰਮ ਕਰਦੀਆਂ ਔਰਤਾਂ ਵਲਂੋ ਤਿਆਰ ਕੀਤੇ ਸਮਾਨ ਜਿਵੇ ਆਚਾਰ, ਮੁਰੱਬੇ, ਫੁੱਲਕਾਰੀ, ਸਜਾਵਟੀ ਸਮਾਨ ਅਤੇ ਸਿਲਾਈ ਕਢਾਈ ਦੁਆਰਾ ਤਿਆਰ ਕੀਤੇ ਕੱਪੜੇ ਦੇਸ਼-ਵਿਦੇਸ਼ ਦੀ ਮਾਰਕੀਟ ਤੱਕ ਪਹੁੰਚਾਉਣ ਲਈ ਮੱਦਦ ਕਰਦਾ ਹੈ।
ਇਸ ਮੌਕੇ ਇੰਦਰਜੀਤ ਕੌਰ ਨੇ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਮਾਰਕੀਟ ਵਿੱਚ ਪੇਸ਼ ਆਉਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਐੱਸ, ਸੀ. ਔਰਤਾਂ ਵੱਲੋ ਤਿਆਰ ਕੀਤਾ ਸਮਾਨ ਉਨਾਂ ਦਾ ਵਿਭਾਗ ਖਰੀਦੇਗਾ। ਪਿੰਡ ਦੀ ਸਰਪੰਚ ਕਮਲੇਸ਼ ਕੁਮਾਰੀ ਨੇ ਔਰਤਾਂ ਨੂੰ ਅਜਿਹੇ ਗਰੁੱਪਾਂ ਵਿੱਚ ਸ਼ਾਮਿਲ ਹੋ ਕੇ ਵੱਖ-ਵੱਖ ਕੰਮਾਂ ਵਿੱਚ ਨਿਪੁੰਨ ਹੋ ਕੇ ਆਪਣੇ ਪੈਰਾਂ ਤੇ ਆਪ ਖੜਨ ਦੀ ਅਪੀਲ ਕੀਤੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਹੁਣ ਬਾਦਲਾਂ ਨੂੰ ਹਰਾਉਣਾ ਔਖਾ ਹੋ ਜਾਣਾ : ਗਾਂਧੀ (ਵੀਡੀਓ)
NEXT STORY