ਲੁਧਿਆਣਾ (ਗੌਤਮ) : ਹੌਜ਼ਰੀ ਕਾਰੋਬਾਰ ਦੇ ਬਜ਼ਾਰ ਵਿਚ ਫਰਜ਼ੀ ਯਾਰਨ ਬ੍ਰੋਕਰ ਬਣ ਕੇ ਕੁੱਝ ਲੋਕ ਬੋਗਸ ਬਿਲਿੰਗ ਕਰ ਕੇ ਜੀ. ਐੱਸ. ਟੀ. ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ। ਇਸ ਵਿਚ ਸ਼ਾਮਲ ਲੋਕ ਵਿਭਾਗ ਨੂੰ ਚੂਨਾ ਲਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਇਸ ਧੰਦੇ ਜ਼ਰੀਏ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਵਿਚ ਧਕੇਲ ਰਹੇ ਹਨ ਅਤੇ ਦੋਵਾਂ ਤੋਂ ਮੋਟਾ ਮੁਨਾਫ਼ਾ ਕਮਾ ਰਹੇ ਹੈ, ਜਦੋਂਕਿ ਇਨ੍ਹਾਂ ਦੇ ਜਾਲ ਵਿਚ ਫਸੇ ਲੋਕ ਦਿਨ-ਪ੍ਰਤੀ-ਦਿਨ ਕਰਜ਼ੇ ਵਿਚ ਡੁੱਬ ਰਹੇ ਹਨ। ਇਨ੍ਹਾਂ ਲੋਕਾਂ ਦੇ ਕਾਰਨ ਕਈ ਯਾਰਨ, ਹੌਜ਼ਰੀ ਅਤੇ ਸ਼ਾਲ ਕਾਰੋਬਾਰੀਆਂ ਦੇ ਕਰੋੜਾਂ ਰੁਪਏ ਬਜ਼ਾਰ ਵਿਚ ਫਸੇ ਹੋਏ ਹਨ। ਹਾਲਾਂਕਿ ਇਸ ਸਬੰਧ ਵਿਚ ਕਈ ਵਾਰ ਜੀ. ਐੱਸ. ਟੀ. ਅਤੇ ਸੀ. ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਇਹ ਸ਼ਾਤਰ ਲੋਕ ਹਰ ਵਾਰ ਆਪਣਾ ਠਿਕਾਣਾ ਬਦਲ ਕੇ ਨਵੇਂ ਸਿਰੇ ਤੋਂ ਆਪਣਾ ਧੰਦਾ ਸ਼ੁਰੂ ਕਰ ਦਿੰਦੇ ਹਨ। ਜਦੋਂ ਕਿ ਬਾਜ਼ਾਰ ਵਿਚ ਅਸਲੀਅਤ ਵਿਚ ਉੱਚਿਤ ਢੰਗ ਨਾਲ ਕੰਮ ਕਰ ਰਹੇ ਯਾਰਨ ਬ੍ਰੋਕਰਾਂ ਲਈ ਇਹ ਲੋਕ ਸਿਰਦਰਦੀ ਬਣੇ ਹੋਏ ਹਨ ਪਰ ਇਨ੍ਹਾਂ ਲੋਕਾਂ ਦੀ ਉੱਚੀ ਪਹੁੰਚ ਕਾਰਨ ਇਹ ਲੋਕ ਦਬੀ ਜ਼ੁਬਾਨ ਵਿਚ ਹੀ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ : ਜ਼ਿਆਦਾ ਉਮੀਦਵਾਰੀ ਕਾਰਨ ਇਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਹੋਣਗੇ 2 EVM ਯੂਨਿਟ
ਕਿਸ ਤਰ੍ਹਾਂ ਕਰਦੇ ਹਨ ਬੋਗਸ ਬਿਲਿੰਗ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਧੰਦੇ ਵਿਚ ਸ਼ਾਮਲ ਇਹ ਕੁੱਝ ਲੋਕ ਕਈ ਯਾਰਨ ਮਿੱਲਾਂ ਤੋਂ ਭਾਰੀ ਮਾਤਰਾ ਵਿਚ ਇਕ ਕਿਸਮ ਦੇ ਯਾਰਨ ਦਾ ਸੌਦਾ ਕਰ ਕੇ ਬਜ਼ਾਰ ਵਿਚ ਆਰਟੀਫਿਸ਼ੀਅਲ ਡਿਮਾਂਡ ਬਣਾਉਂਦੇ ਹਨ। ਫਿਰ ਆਪਣੇ ਹਿਸਾਬ ਨਾਲ ਮਹਿੰਗੇ ਮੁੱਲ 'ਤੇ ਵੇਚਦੇ ਹਨ ਅਤੇ ਇਸ ਆੜ ਵਿਚ ਬੋਗਸ ਬਿਲਿੰਗ ਦਾ ਧੰਦਾ ਕਰ ਕੇ ਜੀ. ਐੱਸ. ਟੀ. ਦੀ ਲੱਖਾਂ ਰੁਪਏ ਦੀ ਚੋਰੀ ਕਰਦੇ ਹਨ। ਲੋਕਾਂ ਦਾ ਬਿਨਾਂ ਬਿੱਲ ਦੇ ਮਾਲ ਸਪਲਾਈ ਕਰਦੇ ਹਨ ਜਾਂ ਫਿਰ ਅੱਧੇ ਰੇਟ ਦੇ ਬਿੱਲ 'ਤੇ ਮਾਲ ਵੇਚਦੇ ਹਨ। ਇਸ ਆੜ ਵਿਚ ਹੀ ਇਹ ਲੋਕ ਹੌਜ਼ਰੀ ਅਤੇ ਸ਼ਾਲ ਕਾਰੋਬਾਰ ਵਿਚ ਵੀ ਇਸੇ ਤਰ੍ਹਾਂ ਬੋਗਸ ਬਿਲਿੰਗ ਕਰਦੇ ਹਨ।
ਇਹ ਵੀ ਪੜ੍ਹੋ : ਟ੍ਰਾਈਸਿਟੀ ਦੇ ਲੋਕਾਂ ਲਈ ਚੰਗੀ ਖ਼ਬਰ, ਸਮਰ ਸ਼ਡਿਊਲ 'ਚ ਮਿਲ ਸਕਦੀਆਂ ਨੇ 2 ਅੰਤਰਰਾਸ਼ਟਰੀ ਫਲਾਈਟਾਂ
ਇੰਨਾ ਹੀ ਨਹੀਂ ਤਿਆਰ ਮਹਿੰਗੇ ਭਾਅ ਉੱਤੇ ਖ਼ਰੀਦ ਕੇ ਉਸ ਨੂੰ ਸਸਤੇ ਭਾਅ ਉੱਤੇ ਵੇਚ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਇਥੋਂ ਇਨ੍ਹਾਂ ਲੋਕਾਂ ਦਾ ਸ਼ੁਰੂ ਹੁੰਦਾ ਹੈ ਨੌਜਵਾਨ ਲੋਕਾਂ ਨੂੰ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਦੇ ਧੰਦੇ ਵਿਚ ਫਸਾਉਣ ਦਾ ਕੰਮ। ਦੇਣਦਾਰੀ ਦੇ ਜਾਲ ਵਿਚ ਫਸੇ ਨੌਜਵਾਨ ਲੋਕਾਂ ਨੂੰ ਸਬਜ਼ਬਾਗ ਵਿਖਾ ਕੇ ਉਨ੍ਹਾਂ ਨੂੰ ਆਨਲਾਈਨ ਸੱਟੇਬਾਜ਼ੀ ਅਤੇ ਬੁੱਕ ਵਿਚ ਪੈਸਾ ਲਵਾ ਕੇ ਉਨ੍ਹਾਂ ਨੂੰ ਹੋਰ ਵੀ ਕਰਜ਼ੇ ਵਿਚ ਫਸਾ ਦਿੰਦੇ ਹਨ। ਬਾਜ਼ਾਰ ਵਿਚ ਚਰਚਾ ਹੈ ਕਿ ਇਨ੍ਹਾਂ ਲੋਕਾਂ ਦੀ ਸ਼ਾਤਿਰਤਾ ਦੇ ਕਾਰਨ ਕੁੱਝ ਮਿੱਲਾਂ ਦੇ ਕਰੋੜਾਂ ਰੁਪਏ ਬਜ਼ਾਰ ਵਿਚ ਫਸੇ ਹੋਏ ਹਨ, ਜਦੋਂਕਿ ਇਹ ਲੋਕ ਆਪਣਾ ਮੁਨਾਫ਼ਾ ਕਮਾ ਕੇ ਆਪਣਾ ਰਸਤਾ ਬਦਲ ਲੈਂਦੇ ਹਨ। ਵਿਭਾਗਾਂ ਤੋਂ ਬਚਣ ਕਾਰਨ ਇਨ੍ਹਾਂ ਲੋਕਾਂ ਨੇ ਆਪਣੇ ਦਫ਼ਤਰ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿਚ ਸਥਿਤ ਤੰਗ ਗਲੀਆਂ ਵਿਚ ਬਣਾ ਰੱਖੇ ਹਨ, ਜਦੋਂ ਕਿ ਇਨ੍ਹਾਂ ਲੋਕਾਂ ਵੱਲੋਂ ਇਕ ਮੁਖੀ ਬਣਾਇਆ ਨੌਜਵਾਨ ਹੰਬੜਾ ਰੋਡ ਸਥਿਤ ਆਪਣੇ ਦਫਤਰ ਤੋਂ ਕੰਮ ਚਲਾ ਰਿਹਾ ਹੈ। ਦੂਜੇ ਸੂਬੇ ਤੋਂ ਸ਼ਹਿਰ ਵਿਚ ਆਏ ਕੇ. ਐੱਮ., ਪਵਰੀਤ ਅਤੇ ਸ਼ੇਰਾ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਹ ਲੋਕ ਵਪਾਰੀਆਂ ਨੂੰ ਆਪਣੀ ਰਾਜਨੀਤਕ ਪਹੁੰਚ ਦਾ ਰੋਹਬ ਵਿਖਾ ਕੇ ਅਕਸਰ ਚੁਪ ਰਹਿਣ ਦੀ ਧਮਕੀ ਦਿੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਕਾਂਗਰਸ ਦੇ CM ਚਿਹਰੇ ਦਾ ਐਲਾਨ ਅੱਜ, ਲੁਧਿਆਣਾ 'ਚ ਵਰਚੁਅਲ ਰੈਲੀ ਕਰਨਗੇ ਰਾਹੁਲ ਗਾਂਧੀ
NEXT STORY