ਲੁਧਿਆਣਾ : ਐੱਸ. ਐੱਸ. ਟੈਕਸਟਾਈਲ ਮੀਡੀਆ ਵੱਲੋਂ ਜਲੰਧਰ-ਲੁਧਿਆਣਾ ਬਾਈਪਾਸ 'ਤੇ ਸਥਿਤ ਦਾਣਾ ਮੰਡੀ ਵਿੱਚ ਫ਼ੈਸ਼ਨ ਅਤੇ ਟੈਕਸਟਾਈਲ ਦੀ ਪ੍ਰਦਰਸ਼ਨੀ 17, 18, 19 ਦਸੰਬਰ ਨੂੰ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਦੌਰਾਨ ਯਾਰਨੈਕਸ ਦਾ 20ਵਾਂ ਐਡੀਸ਼ਨ ਅਤੇ ਟੈਕਸ ਇੰਡੀਆ ਦਾ 12ਵਾਂ ਐਡੀਸ਼ਨ ਪ੍ਰਦਰਸ਼ਿਤ ਹੋਵੇਗਾ। ਪ੍ਰਦਰਸ਼ਨੀ ਦਾ ਪ੍ਰਬੰਧਕ ਪੀ. ਕ੍ਰਿਸ਼ਨਮੂਰਤੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ ਫਾਈਬਰ, ਯਾਨ, ਫੈਬਰਿਕ ਅਤੇ ਸਹਾਇਕ ਉਪਕਰਣਾਂ ਤੋਂ ਇਲਾਵਾ ਇਸ ਖੇਤਰ ਵਿੱਚ ਨੌਕਰੀਆਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਆਪਣੇ ਸਟਾਲ ਲਗਾਉਣਗੀਆਂ ਅਤੇ ਸ਼ੋਅ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ ਅਤੇ ਸ਼ਾਮ 7 ਵਜੇ ਤੱਕ ਚੱਲੇਗਾ। ਸ਼ੋਅ ਵਿੱਚ ਭਾਗ ਲੈਣ ਦੀਆਂ ਚਾਹਵਾਨ ਕੰਪਨੀਆਂ ਆਯੋਜਕਾਂ ਦੀ ਵੈੱਬਸਾਈਟ ਟੈਕਸਟਾਈਲ ਫੇਅਰਸ ਇੰਡੀਆ ਡਾਟ ਕਾਮ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਸ਼ੋਅ ਵਿੱਚ ਐਂਟਰੀ ਲਈ ਸਰਕਾਰ ਦੁਆਰਾ ਤੈਅ ਕੀਤੇ ਗਏ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਡੇਰਾ ਸੱਚਾ ਸੌਦਾ ਵੱਲੋਂ ਆਯੋਜਿਤ ‘ਨਾਮ-ਚਰਚਾ’ 'ਚ ਸ਼ਾਮਲ ਹੋਏ ਕਾਂਗਰਸੀ ਆਗੂਆਂ 'ਤੇ ਹੋਵੇ ਕਾਰਵਾਈ : ਵਲਟੋਹਾ
NEXT STORY