ਚੰਡੀਗੜ੍ਹ (ਰਮੇਸ਼ ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਟਰ ਦੁਰਘਟਨਾ ਕਲੇਮ ਦੇ ਮਾਮਲੇ 'ਚ ਬੀਮਾ ਕੰਪਨੀ ਦੀ ਅਪੀਲ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ਭਾਵੇਂ ਹਾਦਸਾ, ਵਾਹਨ ਮਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੋਵੇ, ਤਾਂ ਵੀ ਬੀਮਾ ਕੰਪਨੀ ਉਸ ਦੇ ਪਰਿਵਾਰ ਨੂੰ ਮੌਤ ਜਾਂ ਅਪਾਹਜਤਾ ਦੀ ਸਥਿਤੀ 'ਚ ਕਲੇਮ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ। ਅਦਾਲਤ ਨੇ ਕਿਹਾ ਕਿ ਮੋਟਰ ਵਾਹਨ ਐਕਟ ਦੀ ਧਾਰਾ 163-ਏ ਦੇ ਤਹਿਤ ਮੁਲਜ਼ਮ ਚਾਲਕ ਦੀ ਲਾਪਰਵਾਹੀ ਸਾਬਤ ਕਰਨਾ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਕਾਨੂੰਨੀ ਮੁਆਵਜ਼ੇ ਦੇ ਕਿਸੇ ਵੀ ਦਾਅਵੇ 'ਚ ਦਾਅਵੇਦਾਰ ਲਈ ਇਹ ਦਲੀਲ ਦੇਣਾ ਜਾਂ ਸਥਾਪਿਤ ਕਰਨਾ ਜ਼ਰੂਰੀ ਨਹੀਂ ਹੋਵੇਗਾ ਕਿ ਜਿਸ ਮੌਤ ਜਾਂ ਸਥਾਈ ਅਪੰਗਤਾ ਦੇ ਸਬੰਧ 'ਚ ਦਾਅਵਾ ਕੀਤਾ ਗਿਆ ਹੈ, ਉਹ ਵਾਹਨ ਜਾਂ ਵਾਹਨਾਂ ਦੇ ਮਾਲਕ ਜਾਂ ਕਿਸੇ ਹੋਰ ਵਿਅਕਤੀ ਦੇ ਕਿਸੇ ਗਲਤ ਕੰਮ ਜਾਂ ਅਣਗਹਿਲੀ ਜਾਂ ਭੁੱਲ ਕਾਰਨ ਕਾਰਨ ਹੋਈ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੱਖਾਂ ਲੋਕਾਂ ਲਈ ਬੇਹੱਦ ਬੁਰੀ ਖ਼ਬਰ, ਮਾਲਕਾਨਾ ਹੱਕ ਬਾਰੇ ਸਾਹਮਣੇ ਆਈ ਵੱਡੀ ਗੱਲ
ਜਸਟਿਸ ਸੁਰੇਸ਼ ਠਾਕੁਰ ਅਤੇ ਜਸਟਿਸ ਕੀਰਤੀ ਸਿੰਘ ਦੇ ਬੈਂਚ ਨੇ ਉਪਰੋਕਤ ਟਿੱਪਣੀਆਂ ਇੱਕ ਹਵਾਲਾ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ, ਜਿਸ 'ਚ ਅਦਾਲਤ ਨੇ ਟ੍ਰਿਬੀਊਨਲ ਦੇ ਮੁਆਵਜ਼ੇ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀਆਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਵੱਲੋਂ ਦਾਇਰ ਪਟੀਸ਼ਨਾਂ ਦੀ ਇੱਕੋ ਸਮੇਂ ਸੁਣਵਾਈ ਕਰਦੇ ਹੋਏ ਉਪਰੋਕਤ ਫ਼ੈਸਲਾ ਦਿੱਤਾ। ਉਕਤ ਪਟੀਸ਼ਨਾਂ 2013 'ਚ ਇੱਕ ਸਾਂਝੀ ਐੱਫ. ਆਈ. ਆਰ. ਦੇ ਆਧਾਰ ’ਤੇ ਦਾਇਰ ਕੀਤੀਆਂ ਗਈਆਂ ਸਨ। ਜਿਸ 'ਚ ਇਕ ਸੜਕ ਹਾਦਸਾ ਕਥਿਤ ਤੌਰ ’ਤੇ ਇੱਕ ਟਰੈਕਟਰ ਦੇ ਸੜਕ ਦੇ ਵਿਚਕਾਰ ਬਿਨਾਂ ਚਿਤਾਵਨੀ ਦੇ ਰੁਕਣ ਕਾਰਨ ਹੋਇਆ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 1988 ਦੇ ਐਕਟ ਦੀ ਧਾਰਾ 163ਏ ਦੇ ਤਹਿਤ ਦਾਇਰ ਪਟੀਸ਼ਨ ਦੇ ਤਹਿਤ ਨਿਰਧਾਰਤ ਕੀਤਾ ਜਾਣ ਵਾਲਾ ਮੁਆਵਜ਼ਾ 1988 ਦੇ ਐਕਟ ਨਾਲ ਜੁੜੇ ਦੂਜੇ ਅਨੁਸੂਚੀ ਵਿਚ ਕਲਪਿਤ ਢਾਂਚਾਗਤ ਫਾਰਮੂਲੇ ’ਤੇ ਆਧਾਰਿਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨਾਂ 'ਤੇ ਭਾਰੀ ਸੰਕਟ! ਰਿਕਾਰਡ ਤੋੜ ਕਰਜ਼ੇ ਦੇ ਨਵੇਂ ਅੰਕੜੇ ਹੋਸ਼ ਉਡਾ ਦੇਣਗੇ
ਇਹ ਸਵੀਕਾਰ ਕਰਦੇ ਹੋਏ ਕਿ ਇਸ ਵਿਵਸਥਾ ਨੂੰ 2019 ਵਿਚ ਸੋਧਿਆ ਗਿਆ ਸੀ, ਅਦਾਲਤ ਨੇ ਕਿਹਾ ਕਿ ਇਹ ਢੁੱਕਵਾਂ ਨਹੀਂ ਹੋਵੇਗਾ ਕਿਉਂਕਿ ਇਹ ਘਟਨਾ 2013 'ਚ ਵਾਪਰੀ ਸੀ। ਬੈਂਚ ਨੇ ਇਹ ਵੀ ਕਿਹਾ ਕਿ ਡਾਕਟਰੀ ਖ਼ਰਚਿਆਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਜੇਕਰ ਉਹ ਜਾਇਜ਼ ਮੈਡੀਕਲ ਬਿੱਲਾਂ ਅਤੇ ਦਸਤਾਵੇਜ਼ੀ ਸਬੂਤਾਂ ਰਾਹੀਂ ਸਾਬਤ ਹੁੰਦੇ ਹਨ। ਇਸ ਲਈ ਅਦਾਲਤ ਨੇ ਕਿਹਾ ਕਿ ਬੀਮਾ ਕੰਪਨੀ ਕਲੇਮ ਨੂੰ ਚੁਣੌਤੀ ਨਹੀਂ ਦੇ ਸਕਦੀ। ਇਹ ਕਹਿੰਦੇ ਹੋਏ ਅਦਾਲਤ ਨੇ ਬੀਮਾ ਕੰਪਨੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਐਕਸੀਡੈਂਟ ਕਲੇਮ ਟ੍ਰਿਬਿਊਨਲ ਵੱਲੋਂ ਗੁਰਜਿੰਦਰ ਕੌਰ ਦੇ ਹੱਕ ਵਿਚ ਦਿੱਤੇ ਫ਼ੈਸਲੇ ਨੂੰ ਬਰਕਰਾਰ ਰੱਖਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY