ਗੈਜੇਟ ਡੈਸਕ- Realme GT 8 Pro ਹੁਣ ਭਾਰਤ 'ਚ ਦਸਤਕ ਦੇਣ ਲਈ ਤਿਆਰ ਹੈ। ਰਿਅਲਮੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਰਾਹੀਂ ਫੋਨ ਦੀ ਲਾਂਚਿੰਗ ਦੀ ਪੁਸ਼ਟੀ ਕੀਤੀ ਹੈ। ਇਸਦੇ ਨਾਲ ਹੀ ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਵੀ ਫੋਨ ਦੀ ਮਾਈਕ੍ਰੋਸਾਈਟ ਤਿਆਰ ਕੀਤੀ ਗਈ ਹੈ। ਹਾਲਾਂਕਿ, ਕੰਪਨੀ ਨੇ ਫਿਲਹਾਲ ਲਾਂਚ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਪਰ ਅਨੁਮਾਨ ਹੈ ਕਿ ਇਹ ਫੋਨ ਅਗਲੇ ਮਹੀਨੇ ਯਾਨੀ ਨਵੰਬਰ 'ਚ ਭਾਰਤ 'ਚ ਲਾਂਚ ਹੋਵੇਗਾ।
ਚੀਨੀ ਬਾਜ਼ਾਰ 'ਚ Realme GT 8 Pro ਹਾਲ ਹੀ 'ਚ ਪੇਸ਼ ਕੀਤਾ ਗਿਆ ਹੈ। ਚੀਨ 'ਚ ਇਹ ਫੋਨ 21 ਅਕਤੂਬਰ ਨੂੰ ਲਾਂਚ ਹੋਇਆ ਸੀ ਅਤੇ ਇਸ ਵਿਚ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵਾਲਾ ਵੇਰੀਐਂਟ ਮੌਜੂਦ ਹੈ। ਇਸਦੀ ਸ਼ੁਰੂਆਤੀ ਕੀਮਤ CNY 3999 (ਕਰੀਬ 50000 ਰੁਪਏ) ਰੱਖੀ ਗਈ ਹੈ। ਫੋਨ ਬਲਿਊ, ਵਾਈਟ ਅਤੇ ਗਰੀਨ ਰੰਗ 'ਚ ਉਪਲੱਬਧ ਹੈ।
Realme GT 8 Pro ਦੇ ਫੀਚਰਜ਼
Realme GT 8 Pro ਇਕ ਫਲੈਗਸ਼ਿਪ ਸਮਾਰਟਫੋਨ ਹੈ ਜੋ 6.79 ਇੰਚ ਦੀ OLED ਡਿਸਪਲੇਅ ਦੇ ਨਾਲ ਆਉਂਦਾ ਹੈ। ਇਸਦੀ ਡਿਸਪਲੇਅ 2K ਰੈਜ਼ੋਲਿਊਸ਼ਨ ਅਤੇ 4000 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਸਪੋਰਟ ਕਰਦੀ ਹੈ। ਫੋਨ 'ਚ 120Hz ਦਾ ਹਾਈ ਰਿਫ੍ਰੈਸ਼ ਰੇਟ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
ਫੋਨ Qualcomm Snapdragon 8 Elite Gen 5 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਅਤੇ ਇਸ ਵਿਚ 16GB ਰੈਮ ਤਕ ਅਤੇ 1TB ਤਕ ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਹੈ। ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਫੋਨ 'ਚ 7000mm² ਦਾ ਅਲਟਰਾ-ਕੂਲਿੰਗ ਵੈਪਰ ਚੈਂਬਰ ਵੀ ਸ਼ਾਮਲ ਹੈ।
ਇਸ ਫੋਨ 'ਚ ਸਮਰਪਿਤ R1 ਚਿਪ, 7000mAh ਦੀ ਦਮਦਾਰ ਬੈਟਰੀ ਅਤੇ 120W ਫਾਸਟ ਚਾਰਜਿੰਗ ਫੀਚਰ ਹੈ। ਇਸਤੋਂ ਇਲਾਵਾ ਇਹ 50W ਵਾਇਰਲੈੱਸ ਚਾਰਿਜੰਗ ਨੂੰ ਵੀ ਸਪੋਰਟ ਕਰਦਾ ਹੈ। Realme GT 8 Pro Android 16 ਆਧਾਰਿਤ Realme UI 7 'ਤੇ ਚੱਲਦਾ ਹੈ।
200MP ਦਾ ਮੇਨ ਕੈਮਰਾ
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 200MP ਦਾ ਮੇਨ ਕੈਮਰਾ ਅਤੇ ਦੋ 50MP ਦੇ ਸੈਂਸਰ ਸ਼ਾਮਲ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਮੌਜੂਦ ਹੈ। ਨਾਲ ਹੀ ਫੋਨ 'ਚ 120x ਸੁਪਰ ਜ਼ੂਮ ਫੀਚਰਜ਼ ਵੀ ਦਿੱਤਾ ਗਿਆ ਹੈ।
WhatsApp 'ਚ ਜਲਦੀ ਮਿਲੇਗਾ Facebook ਦਾ ਇਹ ਫੀਚਰ, ਬਦਲ ਜਾਵੇਗੀ ਪ੍ਰੋਫਾਈਲ ਦੀ ਲੁੱਕ
NEXT STORY