ਫਗਵਾੜਾ : ਫਗਵਾੜਾ ਦੇ ਸਿਵਲ ਹਸਪਤਾਲ 'ਚ 31 ਜਨਵਰੀ ਨੂੰ ਬਜ਼ੁਰਗ ਮਹਿਲਾ ਬੇਅੰਤ ਕੌਰ ਲਈ ਪੀਲੀਆ ਗ੍ਰਸਤ ਖੂਨ ਨਿੱਜੀ ਹਸਪਤਾਲ ਨੂੰ ਜਾਰੀ ਕਰ ਦਿੱਤਾ ਗਿਆ। ਬੁੱਧਵਾਰ ਰਾਤ ਨੌਜਵਾਨ ਨੂੰ ਪਾਜ਼ੀਟਿਵ ਦੀ ਜਗ੍ਹਾ ਬੀ ਪਾਜ਼ੀਟਿਵ ਬਲੱਡ ਦੇ ਦਿੱਤਾ। ਇਸ ਨੂੰ ਲੈ ਕੇ ਨੇਕੋ ਦੀ ਏਡਿਸ਼ਨਲ ਡਾਇਰੈਕਟਰ ਮਨਪ੍ਰੀਤ ਛੱਤਵਾਲ ਦੀ ਅਗਵਾਈ ਵਿਚ ਟੀਮ ਨੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਰੇਡ ਕੀਤੀ। ਫਿਲਹਾਲ ਟੀਮ ਨੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਬੱਡ ਬੈਂਕ ਨੂੰ ਬੰਦ ਕਰਵਾ ਦਿੱਤਾ ਹੈ। ਪੈਨਲ ਵਲੋਂ ਮਾਮਲੇ ਦੀ ਰਿਪੋਰਟ ਤੋਂ ਬਾਅਦ ਹੀ ਐਕਸ਼ਨ ਲੈਣ ਦੀ ਹੁਕਮ ਜਾਰੀ ਕੀਤੇ ਹਨ।
ਗਲਤ ਖੂਨ ਚੜ੍ਹਨ ਨਾਲ ਨੌਜਵਾਨ ਦੀ ਹਾਲਤ ਵਿਗੜੀ
ਬੁੱਧਵਾਰ ਦੇਰ ਰਾਤ ਬਲੱਡ ਬੈਂਕ ਦੇ ਲੈਬ ਅਟੈਂਡੈਂਟ ਰਵੀ ਕੁਮਾਰ ਨੇ ਐੱਲ. ਪੀ. ਯੂ. ਦੇ ਵਿਦਿਆਰਥੀ ਪ੍ਰਦੀਪ ਕੁਮਾਰ ਪੁੱਤਰ ਅਯੁੱਧਿਆ ਪ੍ਰਸਾਦ ਨੂੰ ਓ-ਪਾਜ਼ੀਟਿਵ ਦੀ ਜਗ੍ਹਾ ਬੀ-ਪੀਜ਼ੀਟਿਵ ਬਲੱਡ ਜਾਰੀ ਕਰ ਦਿੱਤਾ। ਇਸ ਨਾਲ ਨੌਜਵਾਨ ਦੀ ਹਾਲਤ ਵਿਗੜ ਗਈ। ਘਟਨਾ ਦੀ ਪਤਾ ਲੱਗਣ 'ਤੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ, ਹੈਲਪਿੰਗ ਹੈਂਡ ਫਗਵਾੜਾ ਡਾਕਟਰ ਬੀ. ਆਰ. ਅੰਬੇਡਕਰ ਬਲੱਡ ਡੋਨੇਸ਼ਨ ਕਲੱਬ ਜਲੰਧਰ ਅਤੇ ਸਾਈਂ ਕਲੱਬ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ। ਹਿੰਦੁਸਤਾਨ ਬਲੱਡ ਵੈਲਫੇਅਰ ਬਲੱਡ ਡੋਨਰ ਦੇ ਪ੍ਰਧਾਨ ਮਾਨ ਖੰਡ ਨੇ ਕਿਹਾ ਕਿ ਫਗਵਾੜਾ ਦੇ ਸਿਵਲ ਹਸਪਤਾਲ 'ਚ ਬਲੱਡ ਬੈਂਕ ਸੰਬੰਧੀ ਕਈ ਵਾਰ ਸ਼ਿਕਾਇਤ ਮਿਲ ਚੁੱਕੀ ਹੈ। ਅਜਿਹੀ ਅਣਗਹਿਲੀ ਕਿਸੇ ਵੀ ਸੂਰਤ 'ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਖੰਨਾ 'ਚ ਅਸਲੇ ਸਣੇ 2 ਲੋਕ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸੀ ਅੰਜਾਮ
NEXT STORY