ਰੂਪਨਗਰ (ਵਿਜੇ ਸ਼ਰਮਾ)-ਸਰਹਿੰਦ ਨਹਿਰ ’ਚ ਰੁੜ੍ਹੀ ਜਾ ਰਹੀ ਬਜ਼ੁਰਗ ਔਰਤ ਨੂੰ ਬਚਾਉਣ ਦੇ ਚੱਕਰ ’ਚ ਨੌਜਵਾਨ ਨਹਿਰ ’ਚ ਰੁੜ੍ਹ ਗਿਆ ਜਦਕਿ ਔਰਤ ਨੂੰ ਨਹਿਰ ’ਚੋਂ ਗੋਤਾਖੋਰਾਂ ਨੇ ਕੱਢ ਲਿਆ ਪਰ ਉਸ ਦੀ ਮੌਤ ਹੋ ਗਈ। ਮੰਗਲਵਾਰ ਦੁਪਹਿਰ ਸਮੇਂ ਇਕ ਬਜ਼ੁਰਗ ਔਰਤ ਰੂਪਨਗਰ ਦੀ ਸਰਹਿੰਦ ਨਹਿਰ ’ਚ ਰੁੜ੍ਹੀ ਆ ਰਹੀ ਸੀ ਅਤੇ ਇਕ ਮੋਟਰਸਾਈਕਲ ਚਾਲਕ ਜੋ ਰਵਿਦਾਸ ਧਰਮਸ਼ਾਲਾ ਦੇ ਨੇੜੇ ਸਰਹਿੰਦ ਨਹਿਰ ਰੋਡ ’ਤੇ ਜਾ ਰਿਹਾ ਸੀ ਉਸ ਦੀ ਨਜ਼ਰ ਇਕਦਮ ਰੁੜ੍ਹੀ ਜਾ ਰਹੀ ਮਹਿਲਾ ’ਤੇ ਪੈ ਗਈ। ਮੋਟਰਸਾਈਕਲ ਚਾਲਕ ਅਭਿਸ਼ੇਕ ਕੁਮਾਰ ਪੁੱਤਰ ਸੰਜੇ ਸੌਰਵ ਠਾਕਰ ਨਿਵਾਸੀ ਨੇੜੇ ਰੇਲਵੇ ਸਟੇਸ਼ਨ ਰੂਪਨਗਰ ਔਰਤ ਨੂੰ ਬਚਾਉਣ ਲਈ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਨਹਿਰ ’ਚ ਉਤਰ ਗਿਆ ਅਤੇ ਔਰਤ ਨੂੰ ਬਚਾਉਣ ਲਈ ਉਸ ਵੱਲੋਂ ਭਾਰੀ ਮੁਸ਼ੱਕਤ ਕੀਤੀ ਗਈ ਪਰ ਔਰਤ ਦਾ ਹੱਥ ਖਿਸਕਣ ਕਾਰਨ ਔਰਤ ਅੱਗੇ ਰੁੜ੍ਹ ਗਈ ਅਤੇ ਅਭਿਸ਼ੇਕ ਕੁਮਾਰ ਸਰਹਿੰਦ ਨਹਿਰ ’ਚ ਰੁੜ੍ਹ ਗਿਆ।
ਇਹ ਵੀ ਪੜ੍ਹੋ - ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ
ਦੂਜੇ ਪਾਸੇ ਉਕਤ ਮਹਿਲਾ ਜੋ ਪਾਣੀ ’ਚ ਰੁੜ੍ਹ ਕੇ ਸਰਹਿੰਦ ਨਹਿਰ ’ਚ ਅੱਗੇ ਨਿਕਲ ਗਈ ਸੀ ਨੂੰ ਗੋਤਾਖੋਰਾਂ ਵੱਲੋਂ ਕੱਢ ਲਿਆ ਗਿਆ । ਇਸ ਸਬੰਧ ’ਚ ਸਿਟੀ ਥਾਣੇ ਦੇ ਏ. ਐੱਸ. ਆਈ. ਖੁਸ਼ਹਾਲ ਸਿੰਘ ਨੇ ਦੱਸਿਆ ਕਿ ਸਾਡੀ ਪੁਲਸ ਟੀਮ ਮੌਕੇ ’ਤੇ ਜਦੋਂ ਪਹੁੰਚੀ ਤਾਂ ਬਜ਼ੁਰਗ ਮਹਿਲਾ ਨੂੰ ਨਹਿਰ ਤੋਂ ਕੱਢ ਲਿਆ ਗਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ ਅਤੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਰਹੰਦ ਨਹਿਰ ’ਚ ਰੁੜ੍ਹੀ ਜਾ ਰਹੀ ਮਹਿਲਾ ਨੂੰ ਬਚਾਉਣ ਲਈ ਜੋ ਮੁੰਡਾ ਨਹਿਰ ’ਚ ਉਤਰਿਆ ਸੀ, ਉਹ ਨਹਿਰ ’ਚ ਰੁੜ੍ਹ ਗਿਆ। ਉਕਤ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਖ਼ੁਦ ਦੇ ਰਹਿਣ ਲਈ ਬਣਾ ਰਿਹਾ ਸੀ ਨਵਾਂ ਆਸ਼ੀਆਨਾ, ਕੀ ਪਤਾ ਸੀ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਵੇਗਾ (ਤਸਵੀਰਾਂ)
NEXT STORY