ਅੰਮ੍ਰਿਤਸਰ - ਅਜ਼ਾਦ ਵਿਦਿਆਰਥੀ ਫੈਡਰੈਸ਼ਨ ਸੰਸਥਾ ਨੇ ਹੁਣ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਸੰਸਥਾ ਨੇ ਪ੍ਰੈੱਸ ਕਾਨਫਰੰਸ ਦੇ ਮਾਧਿਆਮ ਰਾਹੀ ਅਕਾਲੀ ਦਲ 'ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਸਰੀਰਕ ਸਿਖਿਆ ਦੇ ਅਧਿਆਪਕਾਂ ਦੀਆਂ ਨੌਕਰੀਆਂ ਕਈ ਵਾਰ ਕੱਢਿਆ ਪਰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਪੀੜੀ ਤੋਂ ਇਸ ਨੌਕਰੀ ਲਈ 700 ਰੁਪਏ ਵੀ ਲਏ ਪਰ ਨੌਕਰੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਨੌਜਵਾਨ ਵਰਗ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਕੈਪਟਨ ਸਰਕਾਰ ਨੇ ਨੌਕਰੀ ਦੇਣ ਦੀ ਗੱਲ ਕੀਤੀ ਸੀ। ਉਹ ਉਸ ਨੂੰ ਪੂਰਾ ਕਰੇ ਇਸ ਮਾਮਲੇ 'ਚ ਉਹ ਸਰਕਾਰ ਨੂੰ 7 ਜੁਲਾਈ ਨੂੰ ਮੰਗ ਪੱਤਰ ਦੇਣਗੇ।
ਉਨ੍ਹਾਂ ਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੰਜਾਬ ਦੇ 80 ਫੀਸਦੀ ਸਕੂਲਾਂ 'ਚ ਅਧਿਆਪਕ ਨਹੀਂ ਹਨ ਅਤੇ ਜੋ ਨੌਕਰੀਆਂ ਨਿਕਲੀਆਂ ਹਨ ਉਨ੍ਹਾਂ ਨੂੰ ਭਰਨ ਦਾ ਕੰਮ ਕੀਤਾ ਜਾਵੇ । ਜਿਸ ਨਾਲ ਨੌਜਵਾਨ ਪੀੜੀ ਨੂੰ ਰਾਸਤਾ ਮਿਲ ਸਕੇ ਅਤੇ ਉਹ ਆਪਣੇ ਪੈਰਾ 'ਤੇ ਖੜੇ ਹੋ ਸਕਣ।
ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ, ਇਕ ਹੋਰ ਕਿਸਾਨ ਨੇ ਹੱਥੀਂ ਗੱਲ ਲਾਈ ਮੌਤ
NEXT STORY