ਚੰਡੀਗੜ੍ਹ (ਸੁਸ਼ੀਲ) : ਹਥਿਆਰਾਂ ਨਾਲ ਲੈਸ ਹੋ ਕੇ ਚੰਡੀਗੜ੍ਹ ਘੁੰਮਣ ਆ ਰਹੇ 2 ਕਾਰਾਂ 'ਚ ਸਵਾਰ 3 ਨੌਜਵਾਨਾਂ ਨੂੰ ਪੁਲਸ ਨੇ ਸੈਕਟਰ-8 'ਚ ਸਿੰਧੀ ਸਵੀਟਸ ਕੋਲ ਨਾਕਾ ਲਾ ਕੇ ਗ੍ਰਿਫ਼ਤਾਰ ਕਰ ਲਿਆ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਮੋਹਾਲੀ ਦੇ ਪਿੰਡ ਛੋਟੀ ਝਾਂਜੀ ਵਾਸੀ ਮਨਦੀਪ, ਹਿਮਾਚਲ ਦੇ ਪਿੰਡ ਮਾਨਕਪੁਰ ਵਾਸੀ ਪਰਦੀਪ ਅਤੇ ਅੰਮ੍ਰਿਤਸਰ ਦੇ ਪਿੰਡ ਵੇਰਕਾ ਪੱਟੀ ਵਾਸੀ ਹੁਸਨਦੀਪ ਸਿੰਘ ਹੁੰਦਲ ਦੇ ਰੂਪ 'ਚ ਹੋਈ। ਪੁਲਸ ਨੇ ਦੱਸਿਆ ਕਿ ਮਨਦੀਪ ਤੋਂ ਦੇਸੀ ਕੱਟਾ ਅਤੇ 2 ਕਾਰਤੂਸ, ਹੁਸਨਦੀਪ ਤੋਂ 19 ਅਤੇ ਪਰਦੀਪ ਤੋਂ 3 ਕਾਰਤੂਸ ਬਰਾਮਦ ਹੋਏ। ਸੈਕਟਰ-3 ਥਾਣਾ ਪੁਲਸ ਨੇ ਤਿੰਨਾਂ ਖ਼ਿਲਾਫ਼ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਹਿਮਾਚਲ ਨੰਬਰ ਦੀ ਕਾਰ 'ਚ ਸਵਾਰ ਸਨ ਮੁਲਜ਼ਮ
ਡੀ. ਐੱਸ. ਪੀ. ਕ੍ਰਿਸ਼ਣ ਕੁਮਾਰ ਦੀ ਅਗਵਾਈ 'ਚ ਸੈਕਟਰ-3 ਪੁਲਸ ਥਾਣੇ 'ਚ ਤਾਇਨਾਤ ਐੱਸ. ਆਈ. ਦਲੀਪ ਨੇ ਸੈਕਟਰ-8 'ਚ ਸਿੰਧੀ ਸਵੀਟਸ ਕੋਲ ਨਾਕਾ ਲਾਇਆ ਹੋਇਆ ਸੀ। ਨਾਕੇ ’ਤੇ ਪੁਲਸ ਨੇ ਪ੍ਰੈੱਸ ਲਾਈਟ ਪੁਆਇੰਟ ਤੋਂ ਆ ਰਹੇ ਕਾਰ 'ਚ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਨੇ ਗੱਡੀ ਰੋਕੀ ਤਾਂ ਸਾਈਡ 'ਚ ਬੈਠਾ ਨੌਜਵਾਨ ਭੱਜਣ ਲੱਗਾ। ਪੁਲਸ ਨੇ ਦੋਹਾਂ ਨੂੰ ਦਬੋਚ ਲਿਆ। ਪੁਲਸ ਨੇ ਜਦੋਂ ਮਨਦੀਪ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਦੇਸੀ ਕੱਟਾ, 2 ਕਾਰਤੂਸ ਅਤੇ ਪਰਦੀਪ ਕੋਲੋਂ 3 ਕਾਰਤੂਸ ਬਰਾਮਦ ਹੋਏ। ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਅਤੇ ਡੀ. ਐੱਸ. ਪੀ. ਕ੍ਰਿਸ਼ਣ ਕੁਮਾਰ ਮੌਕੇ ’ਤੇ ਪੁੱਜੇ। ਸੈਕਟਰ-3 ਥਾਣਾ ਪੁਲਸ ਨੇ ਹਥਿਆਰ ਜ਼ਬਤ ਕਰ ਕੇ ਮੁਲਜ਼ਮਾਂ ’ਤੇ ਮਾਮਲਾ ਦਰਜ ਕਰ ਲਿਆ।
ਹਰਿਆਣਾ ਨੰਬਰ ਦੀ ਗੱਡੀ 'ਚੋਂ ਮਿਲੇ 19 ਕਾਰਤੂਸ
ਇਸ ਤੋਂ ਬਾਅਦ ਏ. ਐੱਸ. ਆਈ. ਕੁਲਦੀਪ ਸਿੰਘ ਸੈਕਟਰ-8 'ਚ ਸਿੰਧੀ ਸਵੀਟਸ ਕੋਲ ਲੱਗੇ ਨਾਕੇ ’ਤੇ ਕਾਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਕਰੇਟਾ ਕਾਰ ਨੂੰ ਰੋਕਿਆ ਗਿਆ। ਨੌਜਵਾਨ ਦੀ ਗੱਡੀ 'ਚੋਂ ਪੁਲਸ ਨੂੰ 19 ਕਾਰਤੂਸ ਬਰਾਮਦ ਹੋਏ। ਪੁਲਸ ਨੇ ਕਾਰ ਸਵਾਰ ਅੰਮ੍ਰਿਤਸਰ ਵਾਸੀ ਹੁਸਨਦੀਪ ਸਿੰਘ ਹੁੰਦਲ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕਾਰਤੂਸ ਬਾਰੇ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਉਹ ਕੋਈ ਲਾਈਸੈਂਸ ਦਿਖਾ ਸਕਿਆ।
'ਪਦਮ ਭੂਸ਼ਣ' ਵਾਪਸ ਕਰਨ ਦੀ ਮੰਗ 'ਤੇ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ
NEXT STORY