ਜਲੰਧਰ(ਚੋਪੜਾ) – ਕੋਵਿਡ-19 ਮਹਾਮਾਰੀ ਵਿਸ਼ਵ ਭਰ ਵਿਚ ਆਪਣਾ ਪ੍ਰਕੋਪ ਦਿਖਾ ਰਹੀ ਹੈ ਪਰ ਲੱਗਦਾ ਹੈ ਕਿ ਯੂਥ ਕਾਂਗਰਸ ਨੂੰ ਕੋਰੋਨਾ ਵਾਇਰਸ ਦਾ ਖੌਫ ਨਹੀਂ ਹੈ, ਇਸੇ ਕਾਰਣ ਹੀ ਅੱਜ ਸਥਾਨਕ ਕਾਂਗਰਸ ਭਵਨ ਵਿਚ ਜ਼ਿਲਾ ਯੂਥ ਕਾਂਗਰਸ ਦਿਹਾਤੀ ਅਤੇ ਸ਼ਹਿਰੀ ਦੀਆਂ ਆਯੋਜਿਤ ਕੀਤੀਆਂ ਗਈਆਂ ਵੱਖ-ਵੱਖ ਮੀਟਿੰਗਾਂ ਵਿਚ ਇਕੱਠੇ ਹੋਏ ਯੂਥ ਕਾਂਗਰਸ ਵਰਕਰਾਂ ਨੇ ਕੋਵਿਡ-19 ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ। ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਆਲ ਇੰਡੀਆ ਕਾਂਗਰਸ ਦੇ ਸਕੱਤਰ ਅਤੇ ਪ੍ਰਦੇਸ਼ ਯੂਥ ਮਾਮਲਿਆਂ ਦੇ ਇੰਚਾਰਜ ਬੰਟੀ ਸ਼ੇਲਕੇ ਅਤੇ ਸਹਿ-ਇੰਚਾਰਜ ਮੁਕੇਸ਼ ਕੁਮਾਰ ਵਲੋਂ ਨੌਜਵਾਨਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਨਾ ਜਾਰੀ ਰੱਖਿਆ।
ਇਸ ਦੌਰਾਨ ਜ਼ਿਲਾ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਤੇ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਵਲੋਂ ਵੱਖ-ਵੱਖ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ। ਸੂਬਾ ਇੰਚਾਰਜ ਬੰਟੀ ਸ਼ੇਲਕੇ ਅਤੇ ਸਹਿ-ਇੰਚਾਰਜ ਮੁਕੇਸ਼ ਕੁਮਾਰ ਨੇ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਮੇਰਾ ਬੂਥ ਸਭ ਤੋਂ ਮਜ਼ਬੂਤ’ ਮੁਹਿੰਮ ਦੀ ਜ਼ਿਲੇ ਵਿਚ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਤਹਿਤ ਯੂਥ ਕਾਂਗਰਸ ਦਾ ਹਰ ਵਰਕਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਵਰਗ ਨਾਲ ਤਾਲਮੇਲ ਕਰ ਕੇ ਬੂਥ ਪੱਧਰ ’ਤੇ ਕਮੇਟੀ ਬਣਾ ਕੇ ਇਸ ਮੁਹਿੰਮ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਜ਼ਿਲਾ ਪੱਧਰ ’ਤੇ ਮਹੀਨਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਅਤੇ ਹੁਣ ਤੱਕ 26 ਜ਼ਿਲਿਆਂ ਵਿਚ ਇਸ ਮੁਹਿੰਮ ਦਾ ਆਗਾਜ਼ ਕਰ ਚੁੱਕੇ ਹਨ। ਜ਼ਿਲਾ ਪੱਧਰ ਦੀਆਂ ਮੀਟਿੰਗਾਂ ਪੂਰੀਆਂ ਹੋਣ ’ਤੇ ਵਿਧਾਨ ਸਭਾ ਅਤੇ ਫਿਰ ਬਲਾਕ ਪੱਧਰ ’ਤੇ ਅਹੁਦੇੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਜਿੰਦਰ ਢਿੱਲੋਂ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਕੋਰੋਨਾ ਵਾਇਰਸ ਦੌਰਾਨ ਕਮਜ਼ੋਰ ਅਤੇ ਜ਼ਰੂਰਮੰਦ ਲੋਕਾਂ ਦੀ ਸਹਾਇਤਾ ਲਈ ਬਿਹਤਰੀਨ ਕੰਮ ਕੀਤਾ ਹੈ। ਹੁਣ ਬਰਜਿੰਦਰ ਢਿੱਲੋਂ ਨੇ ਸੂਬੇ ਵਿਚ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਕਰਵਾਉਣ ਦਾ ਬੀੜਾ ਉਠਾਇਆ ਹੈ। ਇਸ ਦੌਰਾਨ ਸੀਨੀਅਰ ਯੂਥ ਕਾਂਗਰਸ ਨੇਤਾ ਅਸ਼ਵਨ ਭੱਲਾ, ਹਨੀ ਜੋਸ਼ੀ, ਅੰਗਦ ਦੱਤਾ, ਦਿਹਾਤੀ ਯੂਥ ਕਾਂਗਰਸ ਦੇ ਇੰਚਾਰਜ ਉਦੇਵੀਰ ਸਿੰਘ ਢਿੱਲੋਂ ਅਤੇ ਹੋਰ ਅਹੁਦੇਦਾਰਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਉਪ ਪ੍ਰਧਾਨ ਸੰਦੀਪ ਖੋਸਲਾ, ਪੱਛਮੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਕੁਣਾਲ ਸ਼ਰਮਾ, ਕੇਂਦਰੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਪ੍ਰਵੀਨ ਪਹਿਲਵਾਨ, ਮਨਪ੍ਰੀਤ ਮੰਗੂ, ਪਰਮਜੀਤ ਬੱਲ, ਕਣਦੀਪ ਸੰਧੂ, ਸੰਨੀ ਕੁਮਾਰ, ਬੌਬ ਮਲਹੋਤਰਾ, ਜਸਕਰਨ ਸੋਹੀ, ਚਰਨਜੀਤ ਚੰਨੀ, ਜੈ ਅਭਿਸ਼ੇਕ, ਪਾਰੂ ਜੈਨ, ਅਮਰੀਕ ਮਿੱਠਾਪੁਰ, ਸੰਨੀ ਨਰੂਲਾ, ਦਿਹਾਤੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੋਹਿਤ ਸ਼ਰਮਾ, ਮਨਵੀਰ ਸੰਘਾ, ਜਸਕਰਨ ਸਿੰਘ, ਮੇਹੁਲ ਬਾਂਸਲ, ਦਮਨ ਕੁਰਾਲਾ, ਖੁਸ਼ਦੀਪ ਧੰਜੂ, ਮੋਹਿਤ ਧੀਰ, ਨਵੀਨ ਸ਼ਰਮਾ, ਗਗਨ ਔਜਲਾ,ਅਸ਼ੀਸ਼ ਅਗਰਵਾਲ, ਵਿੱਕੀ ਮਾਨਸ਼ਾਹੀਆ, ਦੀਪਾ ਆਦਮਪੁਰ ਅਤੇ ਹੋਰ ਮੌਜੂਦ ਸਨ।
ਯੂਥ ਕਾਂਗਰਸ ’ਚ ਹੁਣ ਨਿਯੁਕਤੀਆਂ ਦਾ ਦੌਰ ਸ਼ੁਰੂ ਹੋਇਆ
ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ’ਤੇ ਦੇਸ਼ ਭਰ ਵਿਚ ਯੂਥ ਕਾਂਗਰਸ ਵਿਚ ਸ਼ੁਰੂ ਕੀਤੀਆਂ ਗਈਆਂ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਦੇ ਨਾਲ-ਨਾਲ ਹੁਣ ਸੂਬੇ ਤੋਂ ਲੈ ਕੇ ਬਲਾਕ ਪੱਧਰ ਤੱਕ ਨਿਯੁਕਤੀਆਂ ਦਾ ਦੌਰ ਵੀ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਬੰਟੀ ਸ਼ੇਲਕੇ ਅਤੇ ਸਹਿ-ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਹੁਣ ਯੂਥ ਕਾਂਗਰਸ ਦਾ ਐਕਟਿਵ ਮੈਂਬਰ ਹੀ ਨਹੀਂ, ਸਗੋਂ ਕੋਈ ਵੀ ਨੌਜਵਾਨ ਸੰਗਠਨ ਵਿਚ ਅਹੁਦਾ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵਿਚ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ।
ਲਾਕ ਡਾਊਨ ਕਾਰਣ ਬੇਰੁਜ਼ਗਾਰ ਹੋਏ ਸਕੂਲ ਬੱਸ ਕੰਡਕਟਰ ਨੇ ਕੀਤੀ ਖ਼ੁਦਕੁਸ਼ੀ
NEXT STORY