ਅਬੋਹਰ (ਸੁਨੀਲ) : ਸਥਾਨਕ ਕਿੱਲਿਆਂਵਾਲੀ ਫਾਟਕ ਨੇੜੇ ਅੱਜ ਸਵੇਰੇ ਰੇਲਵੇ ਲਾਈਨਾਂ ਵਿਚਕਾਰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ। ਉਸ ਨੂੰ ਜੀ. ਆਰ. ਪੀ. ਪੁਲਸ ਵੱਲੋਂ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ਨਾਖਤ ਅਤੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸੰਮਤੀ ਦੇ ਮੁੱਖ ਸੇਵਾਦਾਰ ਰਾਜੂ ਚਰਾਇਆ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੇਲਵੇ ਲਾਈਨਾਂ ’ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ।
ਸੂਚਨਾ ਮਿਲਣ ’ਤੇ ਕਮੇਟੀ ਮੈਂਬਰ ਸੋਨੂੰ ਗਰੋਵਰ ਤੇ ਹੋਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਜੀ. ਆਰ. ਪੀ. ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਭਜਨ ਲਾਲ ਦੀ ਅਗਵਾਈ ਹੇਠ ਲਾਸ਼ ਨੂੰ ਲਾਈਨ ਤੋਂ ਬਾਹਰ ਕੱਢਵਾਇਆ। ਉਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਸਾਲ ਹੈ ਅਤੇ ਉਸ ਨੇ ਕਾਲੇ ਰੰਗ ਦੀ ਪੈਂਟ ਅਤੇ ਨੀਲੇ ਰੰਗ ਦਾ ਅੰਡਰਵੀਅਰ ਅਤੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਇਕ ਹੱਥ ’ਚ ਪੀਲੇ ਰੰਗ ਦੀ ਪਲਾਸਟਿਕ ਬੈਂਡ ਅਤੇ ਦੂਜੇ ਹੱਥ ’ਚ ਲੋਹੇ ਦਾ ਕੜਾ ਪਾਇਆ ਹੋਇਆ ਹੈ। ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ ਰਖਵਾਇਆ ਗਿਆ ਹੈ।
ਟਾਂਗਰੀ ਨਦੀ ’ਚ ਡਿੱਗੀਆਂ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ
NEXT STORY