ਹਲਵਾਰਾ ((ਹਿਤੇਸ਼, ਮਨਦੀਪ ਸਿੰਘ) : ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਹਿੱਸੋਵਾਲ ਦੇ ਰਾਹ 'ਚ ਅੱਜ ਸਵੇਰੇ ਐਸ. ਐਚ. ਓ. ਲੁਧਿਆਣਾ ਡਵੀਜ਼ਨ ਨੰਬਰ-8 ਗੁਰਮੀਤ ਸਿੰਘ (ਜੋ ਕਿ ਕੱਲ ਹੀ ਡਵੀਜ਼ਨ ਨੰਬਰ-8 'ਚ ਨਿਯੁਕਤ ਹੋਏ ਹਨ) ਦੇ ਪੁੱਤਰ ਜੀਵਨਜੋਤ ਸਿੰਘ ਦੀ ਕਤਲ ਕੀਤੀ ਲਾਸ਼ ਫੋਰਡ ਫਿਗੋ ਕਾਰ ਵਿਚੋਂ ਮਿਲਣ ਕਾਰਨ ਸਨਸਨੀ ਫੈਲ ਗਈ। ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦਾ ਲੜਕਾ ਜੀਵਨਜੋਤ ਸਿੰਘ ਬੀਤੇ ਦਿਨ 11 ਵਜੇ ਪਟਿਆਲਾ ਵਿਖੇ ਮਿਲਣ ਜਾਣ ਲਈ ਕਹਿ ਕੇ ਗਿਆ ਸੀ ਪਰ ਉਹ ਨਾਂ ਪਟਿਆਲਾ ਪੁੱਜਾ ਅਤੇ ਨਾਂ ਹੀ ਘਰ। ਰਾਤ 10 ਵਜੇ ਤੋਂ ਬਾਅਦ ਉਸ ਦਾ ਮੋਬਾਇਲ ਬੰਦ ਆਉੇਣ ਲੱਗ ਪਿਆ।

ਅੱਜ ਸਵੇਰੇ 8 ਵਜੇ ਪਤਾ ਲੱਗਾ ਕਿ ਹਿੱਸੋਵਾਲ ਨਜ਼ਦੀਕ ਉਸ ਦੇ ਲੜਕੇ ਦੀ ਲਾਸ਼ ਕਾਰ 'ਚ ਡਰਾਈਵਰ ਸੀਟ 'ਤੇ ਪਈ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਕਿਸੇ ਨੇ ਜਹਿਰੀਲੀ ਚੀਜ਼ ਦਾ ਟੀਕਾ ਲਾ ਕੇ ਮਾਰ ਦਿੱਤਾ ਹੈ ਕਿਉਂਕਿ ਉਸ ਦੀ ਲਾਸ਼ ਕੋਲੋਂ ਇਕ ਸਰਿੰਜ ਵੀ ਬਰਾਮਦ ਹੋਈ ਹੈ ਤੇ ਉਸ ਦਾ ਮੋਬਾਇਲ ਫੋਨ ਵੀ ਉਸ ਦੇ ਕੋਲ ਨਹੀਂ ਸੀ।

ਮੌਕੇ 'ਤੇ ਜ਼ਿਲ੍ਹਾ ਪੁਲਸ ਮੁਖੀ ਸੁਰਜੀਤ ਸਿੰਘ, ਡੀ.ਐਸ.ਪੀ. ਦਾਖਾ ਜਸਵਿੰਦਰ ਸਿੰਘ, ਥਾਣਾ ਸੁਧਾਰ ਮੁਖੀ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੇ। ਇਸ ਸਬੰਧ 'ਚ ਥਾਣਾ ਸੁਧਾਰ ਵਿਖੇ ਮੁਕੱਦਮਾ ਦਰਜ ਕਰਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਂਸਰ ਵਰਗੀ ਬਿਮਾਰੀ ਤੋਂ ਬਚਾਅ ਕਰਨ ਤੇ ਤੁਹਾਡੀ ਚੰਗੀ ਨੀਂਦ ਲਈ ਮਦਦਗਾਰ ਹਨ ਇਹ ਗੈਜੇਟਸ
NEXT STORY