ਖੰਨਾ : ਇੱਥੇ ਨੈਸ਼ਨਲ ਹਾਈਵੇਅ ਜੀ. ਟੀ. ਰੋਡ 'ਤੇ ਦਰੱਖਤ ਨਾਲ ਲਟਕਦੀ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ (20) ਆਪਣੇ ਨਾਨਕੇ ਪਿੰਡ ਬਾਹੋਮਾਜਰਾ ਰਹਿੰਦਾ ਸੀ। ਉਸ ਨੇ ਆਪਣੀ ਕਮੀਜ਼ ਦਾ ਹੀ ਫਾਹਾ ਬਣਾਇਆ ਹੋਇਆ ਸੀ। ਫਿਲਹਾਲ ਪੁਲਸ ਨੇ ਮੌਕੇ 'ਤੇ ਮਨਪ੍ਰੀਤ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਇਹ ਕਤਲ ਜਾਂ ਖੁਦਕੁਸ਼ੀ ਹੈ, ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਦੋਹਰੇ ਕਤਲ ਕੇਸ ਦਾ ਦੋਸ਼ੀ ਆਪਣੇ ਪਿਤਾ ਨੂੰ ਵੀ ਲਗਾ ਚੁੱਕਾ ਹੈ ਲੱਖਾਂ ਦਾ ਚੂਨਾ
NEXT STORY