ਲੁਧਿਆਣਾ (ਰਾਜ) : ਫੋਕਲ ਪੁਆਇੰਟ ਦੇ ਫੇਜ਼-6 'ਚ ਇਕ ਸਿਲੰਡਰ ਫਟਣ ਕਾਰਨ ਹੋਏ ਧਮਾਕੇ ਨੇ ਪਰਿਵਾਰ ਦੀਆਂ ਲੋਹੜੀ ਦੀਆਂ ਖੁਸ਼ੀਆਂ ਨੂੰ ਗਮ 'ਚ ਬਦਲ ਦਿੱਤਾ। ਇਸ ਧਮਾਕੇ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਧਮਾਕਾ ਕਾਰਬਨ ਡਾਈਆਕਸਾਈਡ ਗੈਸ ਦੇ ਸਿਲੰਡਰ ਫਟਣ ਕਾਰਨ ਹੋਇਆ, ਜਿਸ ਦੌਰਾਨ ਇਕ ਨੌਜਵਾਨ ਕਈ ਫੁੱਟ ਦੂਰ ਜਾ ਡਿੱਗਾ ਅਤੇ ਉਸ ਦੇ ਸਰੀਰ ਦੇ ਚੀਥੜੇ ਉੱਡ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਤਹਿਤ ਚੌਂਕੀ ਜੀਵਨ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ।
ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'
ਮ੍ਰਿਤਕ ਨੌਜਵਾਨ ਦੀ ਪਛਾਣ ਲੋਹਾਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ਼ ਦੀਪਾ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਸਰੀਰ ਦੇ ਅੰਗ ਵੱਖ-ਵੱਖ ਥਾਈਂ ਖਿੱਲਰੇ ਪਏ ਸਨ। ਪੁਲਸ ਨੇ ਉਸ ਦੇ ਸਾਰੇ ਅੰਗ ਇਕੱਠੇ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਸ਼ਿਮਲਾਪੁਰੀ ਸਥਿਤ ਸੁਪਰ ਗੈਸ ਕੰਪਨੀ 'ਚ ਕੰਮ ਕਰਦਾ ਸੀ। ਉਸ ਦੀ ਕੰਪਨੀ ਫੈਕਟਰੀਆਂ 'ਚ ਕਾਰਬਨ ਡਾਈਆਕਸਾਈਡ ਗੈਸ ਦੇ ਸਿਲੰਡਰ ਸਪਲਾਈ ਕਰਦੀ ਹੈ।
ਇਹ ਵੀ ਪੜ੍ਹੋ : ਫ਼ੌਜੀ ਬਣਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਨੂੰ ਸ਼ੁਰੂ ਹੋਵੇਗੀ ਭਰਤੀ
ਮੰਗਲਵਾਰ ਨੂੰ ਉਹ ਡਰਾਈਵਰ ਵਰਿੰਦਰ ਲਾਲ ਨਾਲ ਟਾਟਾ-207 'ਚ ਸਿਲੰਡਰ ਸਪਲਾਈ ਕਰਨ ਲਈ ਗਏ ਹੋਏ ਸਨ। ਸ਼ਾਮ ਨੂੰ ਉਹ ਫੇਜ਼-6 'ਚ ਸਥਿਤ ਸ਼੍ਰੀ ਗਣੇਸ਼ ਫੈਕਟਰੀ 'ਚ ਗਏ ਸਨ, ਜਿੱਥੋਂ ਉਨ੍ਹਾਂ ਨੇ ਖਾਲੀ ਸਿਲੰਡਰ ਚੁੱਕ ਕੇ ਗੱਡੀ 'ਚ ਰੱਖਿਆ। ਉਸ ਸਮੇਂ ਖੜ੍ਹੀ ਗੱਡੀ 'ਚ ਭਰੇ ਹੋਏ ਸਿਲੰਡਰ ਵੀ ਪਏ ਸਨ। ਗੁਰਦੀਪ ਥੱਲੇ ਖੜ੍ਹਾ ਹੋ ਕੇ ਸਿਲੰਡਰ ਸੈੱਟ ਕਰ ਰਿਹਾ ਸੀ, ਜਦੋਂ ਕਿ ਵਰਿੰਦਰ ਗੱਡੀ ਦੇ ਉੱਪਰ ਖੜ੍ਹਾ ਹੋਇਆ ਸੀ।
ਇਹ ਵੀ ਪੜ੍ਹੋ : ਸੜਕਾਂ ’ਤੇ ਚੱਲੇਗਾ 'ਫਾਈਟਰ ਜੈੱਟ ਰਾਫੇਲ' ਜਹਾਜ਼ ’ਚ ਝੂਟੇ ਲੈਣ ਵਾਲਿਆਂ ਦਾ ਸੁਫ਼ਨਾ ਹੋਵੇਗਾ ਪੂਰਾ
ਅਚਾਨਕ ਇਕ ਸਿਲੰਡਰ ਬਲਾਸਟ ਹੋ ਗਿਆ, ਜਿਸ ਨਾਲ ਗੁਰਦੀਪ ਕੁੱਝ ਫੁੱਟ ਦੂਰ ਸਥਿਤ ਫੈਕਟਰੀ ਦੇ ਗੇਟ ਨਾਲ ਜਾ ਟਕਰਾਇਆ। ਇਸ ਧਮਾਕੇ 'ਚ ਗੁਰਦੀਪ ਸਿੰਘ ਦੇ ਸਰੀਰ ਦੇ ਚੀਥੜੇ ਉੱਡ ਗਏ, ਜਦੋਂ ਕਿ ਦੂਜੇ ਨੌਜਵਾਨ ਵਰਿੰਦਰ ਨੂੰ ਕੁਝ ਵੀ ਨਹੀਂ ਹੋਇਆ। ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਗੱਡੀ ਦਾ ਟਾਇਰ ਵੀ ਫਟ ਗਿਆ ਸੀ।
2 ਮਹੀਨਿਆਂ ਦੇ ਜੌੜੇ ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
ਪਤਾ ਲੱਗਾ ਹੈ ਕਿ ਗੁਰਦੀਪ ਸਿੰਘ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਅਜੇ ਦੋ ਮਹੀਨੇ ਪਹਿਲਾਂ ਹੀ ਉਸ ਦੇ ਘਰ ਜੌੜੇ ਬੱਚਿਆਂ ਨੇ ਜਨਮ ਲਿਆ ਸੀ, ਜਿਸ 'ਚ ਇਕ ਕੁੜੀ ਅਤੇ ਦੂਜਾ ਮੁੰਡਾ ਹੈ। ਛੋਟੀ ਜਿਹੀ ਉਮਰ 'ਚ ਦੋਵੇਂ ਬੱਚਿਆਂ ਦੇ ਸਿਰੋਂ ਪਿਤਾ ਦਾ ਸਾਇਆ ਉੱਠ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’
NEXT STORY