ਗੁਰਦਾਸਪੁਰ (ਵਿਨੋਦ)-ਸ਼ੱਕੀ ਹਾਲਤ 'ਚ ਇਕ ਨੌਜਵਾਨ ਦਾ ਲਾਪਤਾ ਹੋਣਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮਲਿਕਪੁਰ ਨਿਵਾਸੀ ਮਲਕੀਤ ਸਿੰਘ ਦੇ ਤਾਏ ਦੀਵਾਨ ਸਿੰਘ ਨੇ ਦੱਸਿਆ ਕਿ ਮਲਕੀਤ ਪਿੰਡ ਅਰਲੀਭੰਨ 'ਚ ਬਿਜਲੀ ਦਾ ਕੰਮ ਕਰਦਾ ਸੀ। ਕਰੀਬ ਇਕ ਹਫਤਾ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਬੀਤੇ ਦਿਨ ਉਹ ਕੋਟਲੀ ਸੂਰਤ ਮੱਲ੍ਹੀ ਤੋਂ ਆਪਣੀ ਬਿਜਲੀ ਦੀ ਦੁਕਾਨ ਵਾਸਤੇ ਸਾਮਾਨ ਲੈਣ ਲਈ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵੱਲੋਂ ਹਰ ਸੰਭਵ ਤਲਾਸ਼ ਕਰਨ ਤੋਂ ਬਾਅਦ ਥਾਣਾ ਕੋਟਲੀ ਸੂਰਤ ਮੱਲ੍ਹੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਹਾਲਾਂਕਿ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਜੰਗ ਵੱਡੀ ਪੱਧਰ 'ਤੇ ਲੜੀ ਜਾਵੇਗੀ : ਭਾਈ ਵਡਾਲਾ
NEXT STORY