ਸਰਦੂਲਗੜ੍ਹ (ਸਿੰਗਲਾ, ਚੋਪੜਾ) : ਸਰਦੂਲਗੜ੍ਹ ਅਧੀਨ ਆਉਂਦੇ ਥਾਣਾ ਜੋੜਕੀਆਂ ਦੇ ਪਿੰਡ ਰਾਮਾਨੰਦੀ ’ਚ ਇਕ 21 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਇਸ ਸਬੰਧੀ ਥਾਣਾ ਜੋੜਕੀਆਂ ਦੇ ਐੱਸ. ਐੱਚ. ਓ. ਸੁਰਜਨ ਸਿੰਘ ਨੇ ਦੱਸਿਆ ਕਿ ਲੀਲਾ ਸਿੰਘ ਪੁੱਤਰ ਮਿਲਖੀ ਰਾਮ ਨੇ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਕਿਹਾ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ਼ ਸੰਦੀਪ ਸਿੰਘ ਅਤੇ ਭਤੀਜਾ ਮ੍ਰਿਤਕ ਮਨਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਧਰਮ ਚੰਦ (21) ਰਾਤ ਸਮੇਂ ਆਪਣੇ ਪਿੰਡ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਜੇਲ੍ਹਾਂ 'ਚ ਬੰਦ 'ਕੈਦੀ' ਨਿਰਾਸ਼, ਇਸ ਵਾਰ ਨਹੀਂ ਮਿਲੇਗੀ ਕੋਈ ਰਿਆਇਤ
ਉਸ ਸਮੇਂ ਜਗਸੀਰ ਸਿੰਘ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਲੜਕੇ ਅਤੇ ਭਤੀਜੇ 'ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਣ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਰਦੂਲਗੜ੍ਹ ਦੇ ਸਿਵਲ ਹਸਪਤਾਲ ’ਚ ਇਲਾਜ ਅਧੀਨ ਲਿਆਂਦਾ ਗਿਆ ਪਰ ਇੱਥੇ ਡਾਕਟਰਾਂ ਨੇ ਮਨਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ।
ਇਹ ਵੀ ਪੜ੍ਹੋ : ਕੈਪਟਨ ਦੇ ਜੱਦੀ ਜ਼ਿਲ੍ਹੇ 'ਚ 'ਸੁਖਬੀਰ' ਦੀ ਦਹਾੜ, ''ਪਹਾੜਾਂ 'ਚ ਬੈਠੇ ਮੁੱਖ ਮੰਤਰੀ ਨੂੰ ਨਹੀਂ ਪੰਜਾਬ ਦੀ ਪਰਵਾਹ''
ਘਟਨਾ ਸਬੰਧੀ ਥਾਣਾ ਜੋੜਕੀਆਂ ਦੀ ਪੁਲਸ ਨੇ ਮੁਲਜ਼ਮ ਜਗਸੀਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਰਾਮਾਨੰਦੀ ਸਮੇਤ 4 ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਜੋੜਕੀਆਂ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਦਾ ਮਾਮਲਾ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਾਈ ਪ੍ਰੋਫ਼ਾਈਲ ਦੇਹ ਵਪਾਰ ਦਾ ਮਾਮਲਾ : ਵਿਦੇਸ਼ੀ ਕੁੜੀਆਂ ਸ਼ਹਿਰ 'ਚ ਲਿਆਉਣ ਵਾਲਾ ਕਿੰਗਪਿਨ ਅਜੇ ਤੱਕ ਫ਼ਰਾਰ
ਆਜ਼ਾਦੀ ਦਿਹਾੜੇ 'ਤੇ ਜੇਲ੍ਹਾਂ 'ਚ ਬੰਦ 'ਕੈਦੀ' ਨਿਰਾਸ਼, ਇਸ ਵਾਰ ਨਹੀਂ ਮਿਲੇਗੀ ਕੋਈ ਰਿਆਇਤ
NEXT STORY