ਲੁਧਿਆਣਾ (ਪੰਕਜ) : ਦੁੱਗਰੀ ਪੁਲਸ ਨੂੰ ਜਵੱਦੀ ਇਲਾਕੇ 'ਚ ਖੜ੍ਹੀ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕਰ ਕੇ ਮੌਤ ਦਾ ਕਾਰਨ ਜਾਣਨ ਲਈ ਬਿਸਰਾ ਖਰੜ ਸਰਕਾਰੀ ਲੈਬ 'ਚ ਭੇਜ ਦਿੱਤਾ ਹੈ। ਪੁਲਸ ਦੀ ਮੰਨੀਏ ਤਾਂ ਨਸ਼ੇ ਦੀ ਲਤ ਨੇ ਹੱਸਦੇ ਖੇਡਦੇ ਉੱਦਮੀ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਨਿਵਾਸੀ ਨੌਜਵਾਨ ਸੰਦੀਪ ਜਿਸਦੀ ਲਾਸ਼ ਪੁਲਸ ਨੂੰ ਕਾਰ ਦੀ ਪਿਛਲੀ ਸੀਟ ਤੋਂ ਮਿਲੀ ਸੀ ਨਾ ਸਿਰਫ ਖੁਦ ਨਸ਼ੇ ਦਾ ਆਦੀ ਸੀ ਸਗੋਂ ਉਸ ਦਾ ਪਿਤਾ ਵੀ ਇਸੇ ਲਤ ਦਾ ਸ਼ਿਕਾਰ ਸੀ, ਜੋ ਕਿ ਪੁੱਤਰ ਦੇ ਨਾਲ ਹੀ ਨਸ਼ਾ ਛੁਡਾਊੁ ਕੇਂਦਰ 'ਚ ਦਾਖਲ ਸੀ। ਉਧਰ ਪੁਲਸ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਨ ਤੋਂ ਇਲਾਵਾ ਮ੍ਰਿਤਕ ਦੀ ਕਾਲ ਡਿਟੇਲ ਖੰਗਾਲਣ 'ਚ ਜੁਟ ਗਈ ਹੈ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਸੰਦੀਪ ਦੀ ਲਾਸ਼ ਨੂੰ ਕਾਰ 'ਚ ਪਾ ਕੇ ਉਥੇ ਛੱਡ ਖੁਦ ਭੱਜ ਜਾਣ ਵਾਲੇ ਨੌਜਵਾਨ ਕੌਣ ਸਨ। ਉਨ੍ਹਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਉਪਰੰਤ ਹੀ ਸਪੱਸ਼ਟ ਹੋਵੇਗਾ ਕਿ ਆਖਿਰ ਮਾਮਲਾ ਕੀ ਸੀ।
ਪ੍ਰਾਪਰਟੀ ਵੇਚ ਕੇ ਮਿਲੇ ਸਨ ਢਾਈ ਕਰੋੜ
ਫੋਕਲ ਪੁਆਇੰਟ ਸਥਿਤ ਆਪਣੀ ਪ੍ਰਾਪਰਟੀ ਨੂੰ ਵੇਚ ਕੇ ਉਨ੍ਹਾਂ ਨੂੰ ਢਾਈ ਕਰੋੜ ਦੀ ਰਕਮ ਮਿਲੀ ਸੀ, ਜਿਸ 'ਚੋਂ ਇਕ ਕੋਠੀ ਖਰੀਦ ਬਾਕੀ ਰਕਮ ਪਿਤਾ ਪੁੱਤਰ ਨੂੰ ਲੱਗੀ ਨਸ਼ੇ ਦੀ ਲਤ 'ਚ ਚਲੀ ਗਈ, ਪਤੀ ਅਤੇ ਪੁੱਤਰ ਨੂੰ ਲੱਗੀ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਦਲਜੀਤ ਕੌਰ ਬੇਹੱਦ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਪਰਿਵਾਰ ਨੇ ਦੋਵਾਂ ਨੂੰ ਸੈਂਟਰ 'ਚ ਕਈ ਵਾਰ ਦਾਖਲ ਕਰਵਾਇਆ ਸੀ ਪਰ ਉਥੋਂ ਵਾਪਸ ਆਉਂਦੇ ਹੀ ਫਿਰ ਨਸ਼ਾ ਕਰਨ ਲੱਗ ਜਾਂਦੇ ਸਨ।
ਕਿਤੇ ਨਸ਼ੇ ਦੀ ਓਵਰਡੋਜ਼ ਤਾਂ ਮੌਤ ਦਾ ਕਾਰਨ ਨਹੀਂ
ਹਾਲਾਂਕਿ ਇਸ ਮਾਮਲੇ ਵਿਚ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਪਰ ਜਾਂਚ ਦੌਰਾਨ ਕਈ ਤੱਥ ਸਾਹਮਣੇ ਆਉਣ ਅਤੇ ਪੋਸਟਮਾਰਟਮ ਦੌਰਾਨ ਸਰੀਰ 'ਤੇ ਕੋਈ ਗੰਭੀਰ ਨਿਸ਼ਾਨ ਨਜ਼ਰ ਨਾ ਆਉਣ ਦੇ ਕਾਰਨ ਪੁਲਸ ਇਸ ਥਿਊਰੀ 'ਤੇ ਵੀ ਕੰਮ ਕਰ ਰਹੀ ਹੈ ਕਿ ਕਿਤੇ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਤਾਂ ਨਹੀਂ ਸੀ।
ਹੈਲਥ ਵਰਕਰਾਂ ਦੀਆਂ 2 ਹਜ਼ਾਰ ਆਸਾਮੀਆਂ ਖਾਲੀ, ਬਿਨਾਂ ਹਥਿਆਰਾਂ ਦੇ ਬੀਮਾਰੀਆਂ 'ਤੇ ਜੰਗ ਕਿਵੇਂ ਲੜੇਗਾ ਸਿਹਤ ਵਿਭਾਗ?
NEXT STORY