ਕਾਠਗੜ੍ਹ, (ਰਾਜੇਸ਼)— ਥਾਣਾ ਕਾਠਗੜ੍ਹ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਰਜੀਤ ਕੌਰ ਵਾਸੀ ਪਨਿਆਲੀ ਕਲਾਂ ਦੱਸਿਆ ਕਿ ਉਸ ਦੇ ਪੁੱਤਰ ਗੁਰਪ੍ਰੀਤ ਲਾਡੀ ਦਾ ਵਿਆਹ ਸੁਖਵਿੰਦਰ ਕੌਰ ਵਾਸੀ ਪਿੰਡ ਘਾਗੋਂ ਰੋੜਾਂਵਾਲੀ, ਨਾਲ 5 ਸਾਲ ਪਹਿਲਾਂ ਹੋਇਆ ਸੀ। ਕੁੱਝ ਦਿਨਾਂ ਤੋਂ ਗੁਰਪ੍ਰੀਤ ਸਿੰਘ ਲਾਡੀ ਦਾ ਸਹੁਰਾ ਅਮਰੀਕ ਸਿੰਘ, ਸੱਸ ਰਾਜ, ਸਾਲਾ ਦਵਿੰਦਰ ਸਿੰਘ, ਪਤਨੀ ਸੁਖਵਿੰਦਰ ਕੌਰ ਸੁਖੀ ਲਾਡੀ ਨੂੰ ਪੈਸਿਆਂ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ ਜਿਸ ਕਾਰਨ ਮੇਰੇ ਲੜਕੇ ਨੇ ਕਣਕ 'ਚ ਰੱਖੀਆਂ ਸਲਫਾਸ ਦੀਆਂ ਗੋਲੀਆਂ ਖਾਂ ਲਈਆਂ ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ ਤੇ ਮੇਰੇ ਲੜਕੇ ਨੂੰ ਪਹਿਲਾਂ ਸਿਵਲ ਹਸਪਤਾਲ ਬਲਾਚੌਰ ਲਿਜਾਇਆ ਜਿਥੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਨਵਾਂਸ਼ਹਿਰ ਵਿਖੇ ਰੈਫਰ ਕਰ ਦਿੱਤਾ ਪਰ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਸੂਝਬੂਝ ਨਾਲ ਕਾਰਵਾਈ ਕਰਦੇ ਹੋਏ ਦੋਸ਼ੀ ਨੂੰਹ, ਸੱਸ, ਸਹੁਰੇ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ।
ਕੈਪਟਨ ਨੇ ਕੇਂਦਰ ਤੋਂ ਪਰਾਲੀ ਸਾੜਨ ਤੋਂ ਰੋਕਣ ਲਈ ਮੰਗਿਆ ਬੋਨਸ
NEXT STORY