ਜਲੰਧਰ (ਰਾਜੇਸ਼) - ਹੁਸਨ ਦਾ ਜਾਦੂ ਦਿਖਾ ਕੇ ਨੌਜਵਾਨਾਂ ਨੂੰ ਪ੍ਰੇਮ ਦੇ ਜਾਲ ਵਿਚ ਫਸਾ ਕੇ ਲੁੱਟਣ ਵਾਲੀਆਂ ਲੜਕੀਆਂ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਜੇਲ ਭੇਜ ਦਿੱਤਾ। ਥਾਣਾ ਬਾਰਾਂਦਰੀ ਦੇ ਬਲਵੀਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਦੇ ਨੇੜੇ ਨੌਜਵਾਨਾਂ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਲੋਕਾਂ ਨੂੰ ਲੁੱਟਣ ਵਾਲੀਆਂ ਲੜਕੀਆਂ 'ਤੇ ਮਾਮਲਾ ਦਰਜ ਕਰ ਕੇ ਬੀਤੇ ਦਿਨ ਪੁਲਸ ਰਿਮਾਂਡ ਲਿਆ ਗਿਆ ਸੀ। ਦੋਵੇਂ ਲੜਕੀਆਂ ਮਨਪ੍ਰੀਤ ਕੌਰ ਰਣਜੀਤ ਨਗਰ ਤੇ ਕੋਨਿਕਾ ਵਾਸੀ ਗਰੋਵਰ ਕਾਲੋਨੀ ਕਪੂਰਥਲਾ ਦਾ ਅਦਾਲਤ ਵਲੋਂ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਰਿਮਾਂਡ ਦੌਰਾਨ ਫੜੀਆਂ ਗਈਆਂ ਲੜਕੀਆਂ ਦੇ ਕਈ ਹੋਰ ਕੇਸ ਸਾਹਮਣੇ ਆਏ, ਜਿਸ ਵਿਚ ਉਨ੍ਹਾਂ ਨੇ ਸਿਰਫ ਜਲੰਧਰ ਹੀ ਨਹੀਂ, ਬਲਕਿ ਕਈ ਸ਼ਹਿਰਾਂ ਦੇ ਲੜਕਿਆਂ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਪੈਸੇ ਠੱਗ ਲਏ ਸਨ। ਰਿਮਾਂਡ ਦੌਰਾਨ ਫੜੀਆਂ ਗਈਆਂ ਲੜਕੀਆਂ ਨੇ ਮੋਹਾਲੀ ਵਿਚ ਇਕ ਨੌਜਵਾਨ 'ਤੇ ਜਬਰ-ਜ਼ਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਇੰਸ. ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਲੜਕੀਆਂ ਤੋਂ ਪੁੱਛਗਿੱਛ ਵਿਚ ਕਈ ਹੋਰ ਅਜਿਹੇ ਖੁਲਾਸੇ ਹੋਏ ਹਨ, ਜਿਸ ਵਿਚ ਉਨ੍ਹਾਂ ਨੇ ਕਈ ਲੜਕਿਆਂ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਸਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।
ਜਾਨ ਤਲੀ 'ਤੇ ਧਰ ਕੇ ਬਿਨਾਂ ਰੇਲਿੰਗ ਵਾਲੀ ਪੁਲੀ ਤੋਂ ਲੰਘਦੇ ਹਨ ਵਾਹਨ ਚਾਲਕ
NEXT STORY