ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਰੇਲਵੇ ਟ੍ਰੈਕ ਦੀ ਮੇਨਟੇਨੈਂਸ (ਮੁਰੰਮਤ) ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਅਤੇ ਬਰੀਵਾਲਾ ਵਿਚ ਸਥਿਤ ਰੇਲਵੇ ਫਾਟਕ ਨੂੰ ਸ਼ੁੱਕਰਵਾਰ ਸਵੇਰ ਤੋਂ ਅਗਲੇ ਚਾਰ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਵਿਚ ਅਚਾਨਕ ਫਾਟਕ ਬੰਦ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ 6 ਤੋਂ 7 ਕਿੱਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਐਡਵਾਂਸ ਵਿਚ ਕੋਈ ਸੂਚਨਾ ਜਾਰੀ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਮਾਸਟਰ ਨਹਿਰੂ ਸਿੰਘ ਮੀਨਾ ਅਨੁਸਾਰ, ਰੇਲਵੇ ਇੰਜੀਨੀਅਰ ਯੂਨਿਟ ਵੱਲੋਂ ਟ੍ਰੈਕ 'ਤੇ ਮੇਨਟੇਨੈਂਸ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਬੂੜਾ ਗੁੱਜਰ ਰੋਡ ਫਾਟਕ ਨੂੰ ਸ਼ੁੱਕਰਵਾਰ ਸਵੇਰੇ ਲਗਭਗ 6 ਵਜੇ ਬੰਦ ਕਰ ਦਿੱਤਾ ਗਿਆ। ਇਹ ਫਾਟਕ ਅਗਲੇ ਚਾਰ ਦਿਨਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ।
ਦੱਸਣਯੋਗ ਹੈ ਕਿ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਫਿਰੋਜ਼ਪੁਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਨਾਲ ਜੋੜਨ ਵਾਲਾ ਮੁੱਖ ਰਸਤਾ ਹੈ। ਫਾਟਕ ਬੰਦ ਹੋਣ ਦੇ ਪਹਿਲੇ ਹੀ ਦਿਨ ਸਵੇਰ ਤੋਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ਹਿਰ ਆਉਣ-ਜਾਣ ਲਈ ਲੋਕਾਂ ਨੂੰ ਜਲਾਲਾਬਾਦ ਰੋਡ ਬਾਈਪਾਸ ਜਾਂ ਕੋਟਕਪੂਰਾ ਰੋਡ ਬਾਈਪਾਸ ਦੀ ਵਰਤੋਂ ਕਰਨੀ ਪੈ ਰਹੀ ਹੈ। ਇਹ ਦੋਵੇਂ ਰਸਤੇ 6 ਤੋਂ 7 ਕਿਲੋਮੀਟਰ ਲੰਬੇ ਹਨ।
ਕਹਿਰ ਬਣ ਕੇ ਆਇਆ ਹਨ੍ਹੇਰੀ ਤੂਫਾਨ, 21 ਸਾਲਾ ਕੁੜੀ ਦੀ ਹੋਈ ਮੌਤ
NEXT STORY